ਵ੍ਹਾਈਟ ਹਾਊਸ 'ਤੇ ਲਾਕਡਾਊਨ, ਲਫਾਇਟ ਸਕੁਆਇਰ ਨੇੜੇ ਕਾਰ ਚਾਲਕ ਨੇ ਸਾਈਨ ਨਾਲ ਟਕਰਾਈ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਹੀ ਪਰਿਵਾਰ ਅਤੇ ਪ੍ਰਿੰਸ ਹੈਰੀ ਨੇ ਵੱਖ-ਵੱਖ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ ਇਰਾਨ ਨਾਲ ਮੁੜ ਜੰਗ ਦੀ ਸੰਭਾਵਨਾ ਬੇਹੱਦ ਘੱਟ: ਟਰੰਪ ਚੀਨ ਤੋਂ ਆਈਆਂ ਦਵਾਈਆਂ ਵਿੱਚ ਮਿਲੇ ਖ਼ਤਰਨਾਕ ਬੈਕਟੀਰੀਆ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਲੱਖਾਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈਆਂ ਨਤਮਸਤਕ ਅਮਰੀਕਾ-ਇਜ਼ਰਾਈਲ ਵਿਚਕਾਰ ਨਵਾਂ ਸੁਰੱਖਿਆ ਸਮਝੌਤਾ ਰੂਬੀਓ ਨੇ ਟਰੰਪ ਪ੍ਰਸ਼ਾਸਨ ਨੂੰ ਜੇਨਸੇਨ ਹੁਆਂਗ ਦੇ ਕਥਿਤ ਚੀਨੀ ਜਾਸੂਸੀ ਸੰਬੰਧ 'ਤੇ ਦਿੱਤੀ ਸੀ ਚੇਤਾਵਨੀ ਅਮਰੀਕਾ ਵਿੱਚ ਆਈਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਬਾਰੇ ਵੱਡਾ ਖੁਲਾਸਾ ਨਿਊਯਾਰਕ ਵਿੱਚ ਆਈਸ ਨਾਲ ਸਥਾਨਕ ਪੁਲਿਸ ਦੇ ਸਹਿਯੋਗ ਉੱਤੇ ਪਾਬੰਦੀਆਂ ਬਰਕਰਾਰ ਕੈਨੇਡਾ ਵਿੱਚ ਚੀਨ ਦੇ 18 ਕਥਿਤ ਗੈਰ-ਕਾਨੂੰਨੀ ਪੁਲਿਸ ਕੇਂਦਰਾਂ ਦਾ ਖੁਲਾਸਾ

ਸਿਆਟਲ ਦੇ ਦੀਵਾਲੀ ਸਮਾਗਮ ’ਚ ਹਿੰਦੂ ਵਿਰੋਧੀ ਤਖ਼ਤੀਆਂ ਨਾਲ ਵਿਘਨ ਪਾਉਣ ਦੀ ਕੋਸ਼ਿਸ਼, ਪ੍ਰਮਿਲਾ ਜੈਪਾਲ ਵੱਲੋਂ ਨਿੰਦਾ

ਸਿਆਟਲ ਦੇ ਦੀਵਾਲੀ ਸਮਾਗਮ ’ਚ ਹਿੰਦੂ ਵਿਰੋਧੀ ਤਖ਼ਤੀਆਂ ਨਾਲ ਵਿਘਨ ਪਾਉਣ


Punjabi Pehchan / Seattle,WA

ਸਿਆਟਲ ਸੈਂਟਰ ਦੇ ਆਰਮਰੀ ਹਾਲ ਵਿੱਚ ਸ਼ਨੀਵਾਰ, 7 ਨਵੰਬਰ ਨੂੰ ਚੱਲ ਰਾਹਾਂ ਸੀ ਦੀਵਾਲੀ ਦਾ ਪ੍ਰੋਗਰਾਮ



ਸਿਆਟਲ, ਵਾਸ਼ਿੰਗਟਨ (ਪੰਜਾਬੀ ਪਹਿਚਾਣ) — ਸਿਆਟਲ ਸੈਂਟਰ ਦੇ ਆਰਮਰੀ ਹਾਲ ਵਿੱਚ ਸ਼ਨੀਵਾਰ, 7 ਨਵੰਬਰ ਨੂੰ ਚੱਲ ਰਹੇ ਦੀਵਾਲੀ ਸਮਾਗਮ ਦੌਰਾਨ ਕੱਟੜ ਸੱਜੇਪੰਥੀ ਕਾਰਕੁਨ ਜੇਕ ਲੈਂਗ, ਥਾਮਸ ਐਲਨ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਹਿੰਦੂ ਵਿਰੋਧੀ ਤਖ਼ਤੀਆਂ ਲੈ ਕੇ ਸਮਾਗਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ‘ਦੀਵਾਲੀ: ਲਾਈਟਸ ਆਫ਼ ਇੰਡੀਆ’ ਸਮਾਗਮ ਵਿੱਚ ਇੱਕ ਨਾਚ ਦੀ ਪੇਸ਼ਕਾਰੀ ਦੌਰਾਨ ਵਾਪਰੀ। 
ਘਟਨਾ ਦੀਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀ ‘Deport All Dot Heads’ ਲਿਖੀ ਤਖ਼ਤੀ ਫੜੇ ਦਿਖਾਈ ਦਿੱਤੇ। ਇਸ ਵਿੱਚ ਮੱਥੇ ’ਤੇ ਬਿੰਦੀ ਲਾਉਣ ਵਾਲਿਆਂ ਲਈ ਅਪਮਾਨਜਨਕ ਸ਼ਬਦ ਵਰਤਦਿਆਂ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਣ ਦੀ ਮੰਗ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਸਮਾਗਮ ਵਿੱਚ ਮੌਜੂਦ ਕੁਝ ਲੋਕਾਂ ਨੇ ਦਖ਼ਲ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਾਲ ਤੋਂ ਬਾਹਰ ਲਿਜਾਇਆ ਗਿਆ। ਲੈਂਗ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਹਿੰਦੂ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ। 
ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਐਤਵਾਰ, 8 ਨਵੰਬਰ ਨੂੰ ਇਸ ਘਟਨਾ ਨੂੰ ਨਸਲਵਾਦੀ ਕਰਾਰ ਦਿੰਦਿਆਂ ਕਿਹਾ ਕਿ ਭਾਈਚਾਰੇ ਨੂੰ ਸੁਰੱਖਿਅਤ ਮਾਹੌਲ ਵਿੱਚ ਦੀਵਾਲੀ ਮਨਾਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨਫ਼ਰਤ ਲਈ ਸਿਆਟਲ ਜਾਂ ਅਮਰੀਕਾ ਵਿੱਚ ਕੋਈ ਥਾਂ ਨਹੀਂ ਹੈ। ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਜੈਨ ਭੁਟੋਰੀਆ ਨੇ ਵੀ ਹਿੰਦੂ ਅਮਰੀਕੀਆਂ ਅਤੇ ਭਾਰਤੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ।

Seattle Diwali Celebration Seattle Center Armory Jake Lang Seattle Pramila Jayapal Diwali Response Anti Hindu Protest Seattle Diwali Lights Of India


Sports/Health/Entertainmant

Advertise Here

Reach thousands of visitors daily. High-visibility premium placement.

Get Started
Latest