ਗੈਂਗਸਟਰਾਂ ਕੋਲੋਂ ਮਿਲੀ ਧਮਕੀ ਵਿਚਾਲੇ ਗਾਇਕ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਸ
February 26, 2026 / main news
ਗੈਂਗਸਟਰਾਂ ਕੋਲੋਂ ਮਿਲੀ ਧਮਕੀ ਵਿਚਾਲੇ ਗਾਇਕ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਸ
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਵੱਲੋਂ
ਸੁਰੱਖਿਆ ਵਾਪਸ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ
ਗਾਇਕ ਜੋਰਡਨ ਸੰਧੂ ਨੂੰ ਗੈਂਗਸਟਰਾਂ ਕੋਲੋਂ ਧਮਕੀ ਵੀ ਹਾਸਿਲ ਹੋਈ ਹੈ, ਇਸ ਦੇ
ਬਾਵਜੂਦ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਦੱਸ ਦਈਏ ਕਿ ਗੈਂਗਸਟਰਾਂ ਨੇ ਫੋਨ ਕਾਲ ਰਾਹੀਂ ਗਾਇਕ ਨੂੰ ਮਾਰਨ ਦੀ ਧਮਕੀ ਦਿੱਤੀ
ਹੈ। ਗੈਂਗਸਟਰਾਂ ਨੇ ਗਾਇਕ ਨੂੰ ਕਿਹਾ ਹੈ ਕਿ ਜਦੋਂ ਉਹ ਘਰੋਂ ਨਿਕਲੇਗਾ ਤਾਂ ਉਹ ਗੋਲੀ ਮਾਰ
ਦੇਣਗੇ। ਇਸ ਧਮਕੀ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ
ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਜੋਰਡਨ ਸੰਧੂ ਦੀ ਸੁਰੱਖਿਆ ਵਾਪਸ ਲੈਣ ’ਤੇ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ
ਅਕਾਲੀ ਲੀਡਰਾਂ ਨੂੰ ਮਿਲਣ ਤੋਂ ਬਾਅਦ ਸੁਰੱਖਿਆ ਵਾਪਸ ਲਈ ਜਾਂਦੀ ਹੈ। ਦੱਸ ਦਈਏ
ਕਿ ਇਕ ਵਿਆਹ ਸਮਾਗਮ ’ਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਗਾਇਕ ਜੋਰਡਨ ਸੰਧੂ ਨਜ਼ਰ ਆਏ ਸੀ। ਕਿਹਾ
ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਲਈ ਗਾਉਣ ਤੇ ਬੋਲੀਆਂ ਪਾਉਣ ਮਗਰੋਂ ਇਹ ਐਕਸ਼ਨ ਲਿਆ ਗਿਆ
ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਬਾਬਾ ਘਾਲਾ ਤੇ ਕਈਆਂ ਦੀ ਸੁਰੱਖਿਆ ਵੀ ਵਾਪਸ ਲਈ ਜਾ
ਚੁੱਕੀ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਗਾਇਕ ਦਾ ਬੇਰਹਿਮੀ ਨਾਲ
ਕਤਲ ਕਰ ਦਿੱਤਾ ਗਿਆ ਸੀ।
Jordan Sandhu