ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਇਟਲੀ ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ-ਜਲਾਲ, ਯੂਰਪ ਤੋ ਪੁੱਜੇ ਨਿਹੰਗ ਸਿੰਘ ਤੇ ਸਿੱਖ ਸੰਗਤਾਂ

ਇਟਲੀ ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ


ਇਟਲੀ ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ-ਜਲਾਲ, ਯੂਰਪ ਤੋ ਪੁੱਜੇ ਨਿਹੰਗ ਸਿੰਘ ਤੇ ਸਿੱਖ ਸੰਗਤਾਂ

ਮਿਲਾਨ ( ਸਾਬੀ ਚੀਨੀਆ ) ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ ਅਤੇ ਸਿੱਖ ਕੌਮ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ। ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ।ਉੱਥੇ ਹੀ  ਵਿਦੇਸ਼ਾਂ ਦੀਆਂ ਸੰਗਤਾਂ ਵੀ ਹੋਲੇ ਮਹੱਲੇ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਉਂਦੀਆਂ ਹਨ।
      ਬੈਰਗਮੋ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ  ਵਿਖੇ ਵੀ 8 ਵਾਂ ਹੋਲਾ ਮਹੱਲਾ ਸਮੂਹ ਸੰਗਤਾਂ, ਨਿਹੰਗ ਸਿੰਘ ਜੱਥੇਬੰਦੀਆ ਅਤੇ ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਹਾਲ ਅਤੇ ਜੈਕਾਰਿਆ ਦੀ ਗੂੰਜ ਵਿੱਚ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ।ਇਸ ਮੌਕੇ ਜੱਥੇਦਾਰ ਗਿਆਨੀ  ਸ਼ੇਰ ਸਿੰਘ ਜੀ ਅੰਬਾਲੇ ਵਾਲੇ ਅਤੇ ਯੂ.ਕੇ  ਤੋਂ ਵੱਖ ਵੱਖ ਦਲਾਂ ਦੇ ਜੱਥੇਦਾਰ ਅਤੇ ਮਹਾਕਾਂਲ ਸਿੰਘ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਜੱਥੇਬੰਦੀਆ ਨੇ ਸੰਗਤਾਂ ਦੇ ਦਰਸ਼ਨ ਕੀਤੇ।


          ਇਸ ਮੌਕੇ ਕੀਰਤਨੀ ਜੱਥਿਆਂ ਵੱਲੋਂ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ।ਜੱਥੇਦਾਰ ਗਿਆਨੀ  ਸ਼ੇਰ ਸਿੰਘ ਜੀ ਅੰਬਾਲੇ ਵਾਲਿਆ ਨੇ ਕਥਾਵਿਚਾਰਾਂ ਨਾਲ ਸੰਗਤਾਂ  ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਦੀਵਾਨਾਂ ਉਪਰੰਤ ਨਿਹੰਗ ਜੱਥੇਬੰਦੀਆਂ ਨੇ ਮਹੱਲਾ ਕੱਢਿਆ। ਵੱਡੀ ਤਾਦਾਦ ਵਿੱਚ ਸੰਗਤਾਂ ਨੇ ਠਾਠਾਂ ਮਾਰਦੇ ਇਕੱਠ ਵਿੱਚ ਹਾਜਰੀ ਭਰ ਕੇ ਸ਼੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਦਰਸ਼ਨ ਦੀਦਾਰੇ ਕੀਤੇ।  ਗੁਰੂ ਦੀਆ ਲਾਡਲੀਆਂ ਫੌਜਾਂ ਦੇ ਸਿੰਘਾਂ ਨੇ ਆਪਣੀ ਗੱਤਕਾ ਕਲਾ ਦੇ ਹੈਰਤ ਅੰਗੇਜ ਕਾਰਨਾਮੇ ਤੇ ਘੌੜ ਸਵਾਰੀ  ਅਤੇ ਖਾਲਸਾਈ ਖੇਡਾਂ ਦੇ ਜੌਹਰ ਦਿਖਾਏ। ਨੋਜਵਾਨਾਂ ਵੱਲੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਆਕਾਸ਼ ਗੂੰਜਾੳ  ਜੈਕਾਰਿਆ ਨਾਲ ਹੋਲੇ ਮਹੱਲੇ ਦੀ ਪ੍ਰੰਪਰਾ ਅਨੁਸਾਰ ਜੋਸ਼ ਅਤੇ ਚੜਦੀਕਲਾ ਦਾ ਪ੍ਰਗਟਾਵਾ ਵੇਖਣਯੋਗ ਸੀ। ।
          ਮੁੱਹਲੇ ਦੀਆਂ ਤਮਾਮ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਗੁਰੂ ਦੇ ਲੰਗਰ ਅਤੁੱਟ ਵਰਤੇ।ਗੁਰਦੁਆਰਾ ਸਾਹਿਬ  ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਹੋਲੇ ਮੁਹੱਲੇੇ ਵਿੱਚ ਆਈਆਂ ਲਾਡਲੀਆਂ ਫੌਜ਼ਾ ਤੇ ਗੁਰਦੁਆਰਾ ਪ੍ਰਬੰਧਕ ਦੇ ਆਗੂਆਂ ਦਾ ਵਿਸੇ਼ਸ ਸਨਮਾਨ ਵੀ ਕੀਤਾ ਗਿਆ। ਉਹਨਾਂ ਪੁਖਤਾ ਪ੍ਰਬੰਧਾਂ ਲਈ ਕਮੂਨੇ ਅਤੇ ਬੈਰਗਮੋ ਜਿਲੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆ ਦਾ ਧੰਨਵਾਦ ਕੀਤਾ। ਗੁਰਦੁਆਰਾ ਸਾਹਿਬ ਦੇ ਸਮੂਹ  ਪ੍ਰਬੰਧਕ ਸੇਵਾਦਾਰਾਂ ਅਤੇ ਦਲ ਪੰਥ ਇਟਲੀ ਦੇ ਸਮੂਹ ਸੇਵਾਦਾਰਾਂ ਦੁਆਰਾ ਆਈ ਸੰਗਤ ਦਾ ਧੰਨਵਾਦ ਕਰਦਿਆ ਕਿਹਾ ਕਿ ਸਮੂਹ  ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਹੋਲਾ ਮਹੱਲਾ ਸ਼ਰਧਾਪੂਰਵਕ ਮਨਾਇਆ ਗਿਆ।
ਇਟਲੀ ਸ਼ਹਿਰ ਬੇਰਗਾਮੋ ਵਿੱਚ ਆਨੰਦਪੁਰ ਸਾਹਿਬ ਦਾ ਭੁਲੇਖਾ ਪਾਉਂਦੀਆਂ ਤਸਵੀਰਾਂ ਫੋਟੋ ( ਸਾਬੀ ਚੀਨੀਆ)

Holla Mahalla In Chinia


Sports/Health/Entertainmant

Advertise Here

Reach thousands of visitors daily. High-visibility premium placement.

Get Started
Latest