ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼
April 1, 2026
ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼
ਕ੍ਰੀਮੀਆ ਵਿਚ ਰੂਸ ਦੀ ਫੌਜ ਦ ਜਹਾਜ਼ ਕ੍ਰੈਸ਼ ਹੋਣ ਦ ਖਬਰ ਹੈ। ਜਹਾਜ਼ ਦਾ ਨਾਂ AN-26
ਹੈ। ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਹਾਦਸੇ ਵਿੱਚ 29
ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇੱਕ ਫੌਜੀ ਟਰਾਂਸਪੋਰਟ ਜਹਾਜ਼ ਕ੍ਰੀਮੀਆ
ਵਿੱਚ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਮੁਤਾਬਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ AN-26,
ਇੱਕ ਪਹਾੜੀ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਸਵਾਰ 29 ਲੋਕਾਂ ਦੀ
ਮੌਤ ਹੋ ਗਈ। ਇਹ ਹਾਦਸਾ ਸੰਭਾਵਤ ਤੌਰ ‘ਤੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਇਨ੍ਹਾਂ ਵਿਚ 23
ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬੁੱਧਵਾਰ ਤੜਕੇ ਆਈਆਂ ਰਿਪੋਰਟਾਂ ਮੁਤਾਬਕ ਰੂਸੀ ਨਿਊਜ਼ ਏਜੰਸੀ TASS ਨੇ ਰੱਖਿਆ
ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6:00 ਵਜੇ (1500
GMT) ਕ੍ਰੀਮੀਆ ਉੱਤੇ ਉਡਾਣ ਭਰਦੇ ਸਮੇਂ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।
ਕ੍ਰੀਮੀਆ ਵਿੱਚ ਹਾਦਸੇ ਦਾ ਸਥਾਨ ਇੱਕ ਪ੍ਰਾਏਦੀਪੀ ਖੇਤਰ ਹੈ। ਕਾਲੇ ਸਾਗਰ ਤੱਟ ਤੱਕ
ਫੈਲੀਆਂ ਵਿਸ਼ਾਲ ਪਹਾੜੀ ਸ਼੍ਰੇਣੀਆਂ ਨਾਲ ਘਿਰੇ ਹੋਏ ਇਸ ਖੇਤਰ ਨੂੰ ਰੂਸ ਨੇ 2014 ਵਿੱਚ
ਆਪਣੇ ਅਧਿਕਾਰ ਵਿਚ ਲੈ ਲਿਆ ਸੀ। ਪਹਿਲਾਂ, ਯੂਕਰੇਨ ਦਾ ਇਸ ਖੇਤਰ ‘ਤੇ ਅਧਿਕਾਰ ਸੀ।
ਰੂਸੀ ਰੱਖਿਆ ਮੰਤਰਾਲੇ ਨੇ ਅਜੇ ਤੱਕ ਇਸ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
AN-26 ਜਹਾਜ਼ 1960 ਦੇ ਦਹਾਕੇ ਤੋਂ ਸੇਵਾ ਵਿੱਚ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਕਈ ਹਾਦਸਿਆਂ ਵਿੱਚ
ਸ਼ਾਮਲ ਰਿਹਾ ਹੈ। 2022 ਵਿੱਚ ਇੱਕ An-26 ਜਹਾਜ਼ ਯੂਕਰੇਨ ਦੇ ਜ਼ਾਪੋਰਿਝਿਆ ਖੇਤਰ ਵਿੱਚ ਕ੍ਰੈਸ਼ ਹੋ ਗਿਆ ਸੀ, ਜਿਸ ਵਿੱਚ
ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2020 ਵਿੱਚ ਇੱਕ
ਅਜਿਹਾ ਹੀ ਜਹਾਜ਼ ਕ੍ਰੈਸ਼ ਹੋਇਆ ਸੀ, ਜਿਸ ਵਿੱਚ 27 ਲੋਕ ਮਾਰੇ ਗਏ ਸਨ।
Military plane crashes
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories