ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਹੋਰਮੁਜ਼ ਜਲਡਮਰੂ ‘ਤੇ ਸੰਕਟ—ਨਹੀਂ ਖੁਲਿਆ ਤਾਂ ਨਰਕ ਵਰਗੇ ਹਾਲਾਤ ਦੀ ਧਮਕੀ

ਹੋਰਮੁਜ਼ ਜਲਡਮਰੂ ‘ਤੇ ਸੰਕਟ—ਨਹੀਂ ਖੁਲਿਆ ਤਾਂ ਨਰਕ ਵਰਗੇ ਹਾਲਾਤ ਦੀ ਧਮਕ


ਹੋਰਮੁਜ਼ ਜਲਡਮਰੂ ‘ਤੇ ਸੰਕਟ—ਨਹੀਂ ਖੁਲਿਆ ਤਾਂ ਨਰਕ ਵਰਗੇ ਹਾਲਾਤ ਦੀ ਧਮਕੀ

 
  ਟਰੰਪ ਦੀਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਲਈ ਅਪਮਾਨਜਨਕ ਸ਼ਬਦ ਵਰਤਦੇ ਹੋਏ ਹੋਰਮੁਜ਼ ਜਲਡਮਰੂ ਨਾ ਖੋਲ੍ਹਣ ‘ਤੇ ਵੱਡੇ ਹਮਲੇ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਈਰਾਨ ਨੇ ਹੋਰਮੁਜ਼ ਜਲਡਮਰੂ ਨਹੀਂ ਖੋਲ੍ਹਿਆ ਤਾਂ ਉਹ ਉਸ ਨੂੰ ਨਰਕ ਬਣਾ ਦੇਣਗੇ। ਉਨ੍ਹਾਂ ਈਰਾਨ ਵਿੱਚ ਪਾਵਰ ਪਲਾਂਟਾਂ ਅਤੇ ਪੁਲਾਂ ‘ਤੇ ਹਮਲਾ ਕਰਨ ਦੀ ਵੀ ਗੱਲ ਕਹੀ।
ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ, “ਈਰਾਨ ਵਿਚ ਮੰਗਲਵਾਰ ਨੂੰ ਪਾਵਰ ਪਲਾਂਟ ਡੇ ਅਤੇ ਬ੍ਰਿਜ ਡੇ ਇੱਕੱਠੇ ਹੋਵੇਗਾ ਯਾਨੀ ਹਮਲਾ ਹੋਵੇਗਾ। ਈਰਾਨ ਹੋਰਮੁਜ ਖੋਲ੍ਹ ਦੇਵੇ, ਨਹੀਂ ਤਾਂ ਨਰਕ ਵਰਗੇ ਹਲਾਤਾਂ ਵਿਚ ਪਹੁੰਚ ਜਾਏਗਾ”
ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਈਰਾਨ ‘ਤੇ ਹਮਲੇ ਦੀ ਸਮਾਂ ਸੀਮਾ ਵਧਾਉਣ ਦਾ ਸੰਕੇਤ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ, “ਮੰਗਲਵਾਰ ਰਾਤ 8 ਵਜੇ (ਪੂਰਬੀ ਸਮਾਂ) ਹੈ।” ਟਰੰਪ ਦੀ ਪੋਸਟ ਨੂੰ ਈਰਾਨ ‘ਤੇ ਅਮਰੀਕੀ ਹਮਲੇ ਦੀ ਸਮਾਂ ਸੀਮਾ ਵਜੋਂ ਦੇਖਿਆ ਜਾ ਰਿਹਾ ਹੈ।
ਵੀਰਵਾਰ ਨੂੰ ਅਮਰੀਕਾ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਕਰਜ ਸ਼ਹਿਰ ਨਾਲ ਜੋੜਨ ਵਾਲੇ B1 ਹਾਈਵੇਅ ਪੁਲ ‘ਤੇ ਹਮਲਾ ਕੀਤਾ। ਇਹ ਪੁਲ ਇਸ ਸਾਲ ਖੋਲ੍ਹਿਆ ਗਿਆ ਸੀ ਅਤੇ ਇਸ ਨੂੰ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਮੰਨਿਆ ਜਾਂਦਾ ਹੈ। ਇਸ ਲਗਭਗ 1,050 ਮੀਟਰ ਲੰਬੇ ਅਤੇ 136 ਮੀਟਰ ਉੱਚੇ ਪੁਲ ਨੂੰ ਬਣਾਉਣ ‘ਤੇ ਲਗਭਗ 400 ਮਿਲੀਅਨ ਡਾਲਰ (ਲਗਭਗ 3,800 ਕਰੋੜ ਰੁਪਏ) ਖਰਚ ਕੀਤੇ ਗਏ ਸਨ।
 
ਈਰਾਨ ਨੇ ਟਰੰਪ ਦੇ 48 ਘੰਟਿਆਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਹੈ। ਈਰਾਨੀ ਫੌਜ ਨੇ ਕਿਹਾ ਹੈ ਕਿ ਅਮਰੀਕਾ ਬੇਵੱਸੀ ਅਤੇ ਘਬਰਾਹਟ ਕਾਰਨ ਧਮਕੀਆਂ ਦੇ ਰਿਹਾ ਹੈ। ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਜਾਂ ਸਮਝੌਤਾ ਕਰਨ ਲਈ ਅਲਟੀਮੇਟਮ ਦਿੱਤਾ ਸੀ। ਉਸ ਨੇ ਕਿਹਾ ਕਿ ਸਮਾਂ ਖਤਮ ਹੋ ਰਿਹਾ ਹੈ ਅਤੇ ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਈਰਾਨ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।
 
 

Strait of hormuz otherwise


Sports/Health/Entertainmant

Advertise Here

Reach thousands of visitors daily. High-visibility premium placement.

Get Started
Latest