ਪਠਾਣਮਾਜਰਾ ‘ਤੇ ਕੱਸਿਆ ਕਾਨੂੰਨੀ ਪੰਜਾ, ਹਿਰਾਸਤ ‘ਚ ਭੇਜੇ ਗਏ ਤੇ ਹੋਰ ਪਰਚਾ ਦਰਜ
April 7, 2026 / main news
ਪਠਾਣਮਾਜਰਾ ‘ਤੇ ਕੱਸਿਆ ਕਾਨੂੰਨੀ ਪੰਜਾ, ਹਿਰਾਸਤ ‘ਚ ਭੇਜੇ ਗਏ ਤੇ ਹੋਰ ਪਰਚਾ ਦਰਜ
ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅੱਜ
ਪਟਿਆਲਾ ਦੀ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਖ਼ਤਮ
ਹੋਣ ਤੋਂ ਬਾਅਦ ਉਨ੍ਹਾਂ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ
ਮਾਨਯੋਗ ਜੱਜ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ।
ਮਾਈਨਿੰਗ ਦਾ ਨਵਾਂ ਮਾਮਲਾ ਦਰਜ
ਪਠਾਣਮਾਜਰਾ ਦੀਆਂ ਮੁਸ਼ਕਿਲਾਂ ਉਸ ਸਮੇਂ ਹੋਰ ਵਧ ਗਈਆਂ ਜਦੋਂ ਉਨ੍ਹਾਂ ਵਿਰੁੱਧ
ਨਾਜਾਇਜ਼ ਮਾਈਨਿੰਗ ਦਾ ਇੱਕ ਹੋਰ ਨਵਾਂ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ
ਦੇ ਆਧਾਰ ’ਤੇ ਪੁਲਿਸ ਨੇ ਉਨ੍ਹਾਂ ਵਿਰੁੱਧ ਮਾਈਨਿੰਗ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਦੁਆਰਾ ਲਾਏ ਗਏ ਦੋਸ਼ਾਂ ਅਤੇ ਹੋਰ ਕਾਨੂੰਨੀ ਮਾਮਲਿਆਂ ਕਾਰਨ
ਚਰਚਾ ਵਿੱਚ ਸਨ।
ਪੁਲਿਸ ਨੇ ਅਦਾਲਤ ਤੋਂ ਵਿਧਾਇਕ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਸੀ,
ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਫ਼ੈਸਲਾ ਸੁਣਾਇਆ। ਹੁਣ
ਵਿਧਾਇਕ ਨੂੰ ਅਗਲੇ 14 ਦਿਨ ਜੇਲ੍ਹ ਵਿੱਚ ਕੱਟਣੇ ਪੈਣਗੇ। ਪਾਰਟੀ ਅੰਦਰ ਵੀ ਇਸ ਘਟਨਾਕ੍ਰਮ ਨੂੰ ਲੈ ਕੇ
ਚਰਚਾਵਾਂ ਤੇਜ਼ ਹਨ।
Aap mla harmeet singh pathanmajra