ਨਵਾਂ ਨਿਯਮ ਲਾਗੂ! ਸਰਕਾਰੀ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਸਮਾਂ ਅੱਗੇ ਕੀਤਾ ਗਿਆ
April 16, 2026
ਨਵਾਂ ਨਿਯਮ ਲਾਗੂ! ਸਰਕਾਰੀ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਸਮਾਂ ਅੱਗੇ ਕੀਤਾ ਗਿਆ
ਜ਼ਿਲ੍ਹਾ ਮੁਹਾਲੀ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ
ਹੋਣ ਦੇ ਸਮੇਂ ਵਿੱਚ 16 ਅਪ੍ਰੈਲ (ਵੀਰਵਾਰ) ਤੋਂ ਤਬਦੀਲੀ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ
ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਹਸਪਤਾਲ ਸਵੇਰੇ 8 ਵਜੇ
ਖੁੱਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਇਹ ਫੈਸਲਾ ਗਰਮੀਆਂ ਦੇ ਸੀਜ਼ਨ (16 ਅਪ੍ਰੈਲ
ਤੋਂ 15 ਅਕਤੂਬਰ) ਦੇ ਮੱਦੇਨਜ਼ਰ ਲਿਆ ਗਿਆ ਹੈ।
ਮਰੀਜ਼ਾਂ ਦੀ ਸਹੂਲਤ ਲਈ ਪਹਿਲਾਂ ਖੁੱਲ੍ਹਣਗੇ ਰਜਿਸਟਰੇਸ਼ਨ ਕਾਊਂਟਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਹਸਪਤਾਲਾਂ
ਦੇ ਰਜਿਸਟਰੇਸ਼ਨ ਕਾਊਂਟਰ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ (ਸਵੇਰੇ 7:30 ਵਜੇ)
ਖੋਲ੍ਹੇ ਜਾਣਗੇ। ਇਸ ਦਾ ਮੁੱਖ ਮਕਸਦ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਨੂੰ ਰੋਕਣਾ ਹੈ ਤਾਂ ਜੋ
ਲੋਕ ਸਮੇਂ ਸਿਰ ਆਪਣੀ ਜਾਂਚ ਅਤੇ ਇਲਾਜ ਕਰਵਾ ਸਕਣ।
ਕਿਹੜੀਆਂ ਸੰਸਥਾਵਾਂ ’ਤੇ ਲਾਗੂ ਹੋਵੇਗਾ ਨਵਾਂ ਸਮਾਂ?
ਨਵਾਂ ਸਮਾਂ ਜ਼ਿਲ੍ਹਾ ਹਸਪਤਾਲ ਮੁਹਾਲੀ, ਖਰੜ ਅਤੇ
ਡੇਰਾਬੱਸੀ ਦੇ ਸਬ-ਡਵੀਜ਼ਨਲ ਹਸਪਤਾਲਾਂ, ਪ੍ਰਾਇਮਰੀ ਤੇ ਕਮਿਊਨਿਟੀ ਹੈਲਥ ਸੈਂਟਰਾਂ, ਆਮ ਆਦਮੀ
ਕਲੀਨਿਕਾਂ ਅਤੇ ਈ.ਐਸ.ਆਈ. ਹਸਪਤਾਲਾਂ ’ਤੇ ਲਾਗੂ ਹੋਵੇਗਾ। ਡਾ. ਜੈਨ ਨੇ ਸਪੱਸ਼ਟ ਕੀਤਾ ਕਿ
ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ, ਜਦਕਿ ਦਫ਼ਤਰੀ ਕੰਮਕਾਜ ਦਾ ਸਮਾਂ ਸਵੇਰੇ 9 ਤੋਂ ਸ਼ਾਮ
5 ਵਜੇ ਤੱਕ ਹੀ ਰਹੇਗਾ।
Hospital Timeing
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories