IPL 2026 : RCB ਨੇ 147 ਦੌੜਾਂ ਦੇ ਟੀਚੇ ਨੂੰ 15.1 ਓਵਰਾਂ ‘ਚ ਕੀਤਾ ਹਾਸਿਲ, LSG ਨੂੰ 5 ਵਿਕਟਾਂ ਨਾਲ ਹਰਾਇਆ
April 16, 2026 / main news
IPL 2026 : RCB ਨੇ 147 ਦੌੜਾਂ ਦੇ ਟੀਚੇ ਨੂੰ 15.1 ਓਵਰਾਂ ‘ਚ ਕੀਤਾ ਹਾਸਿਲ, LSG ਨੂੰ 5 ਵਿਕਟਾਂ ਨਾਲ ਹਰਾਇਆ
ਰਸਿਖ ਸਲਾਮ ਤੇ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ ਵਿਰਾਟ ਕੋਹਲੀ
ਦੀ ਬੱਲੇਬਾਜ਼ੀ ਦੀ ਬਦੌਲਤ ਰਾਇਲ ਚੈਲੇਂਜਰਸ ਬੇਂਗਲੁਰੂ (ਆਰਸੀਬੀ) ਨੇ ਲਖਨਊ ਸੁਪਰ ਜਾਇੰਟਸ ਨੂੰ 5
ਵਿਕਟਾਂ ਨਾਲ ਹਰਾ ਦਿੱਤਾ। ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ 20 ਓਵਰਾਂ
ਵਿਚ 10 ਵਿਕਟਾਂ ‘ਤੇ 146 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਆਰਸੀਬੀ ਨੇ 15.1 ਓਵਰਾਂ
ਵਿਚ 5 ਵਿਕਟਾਂ ‘ਤੇ 149 ਦੌੜਾਂ ਬਣਾਈਆਂ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਇਸ ਜਿੱਤ ਦੇ ਨਾਲ ਹੀ ਆਰਸੀਬੀ ਅੰਕ ਸ਼੍ਰੇਣੀ ਵਿਚ ਚੋਟੀ ਦੇ ਸਥਾਨ ‘ਤੇ ਪਹੁੰਚ ਗਈ। 5
ਵਿਚੋਂ 4 ਮੁਕਾਬਲੇ ਜਿੱਤ ਕੇ ਆਰਸੀਬੀ ਨੇ 8 ਅੰਕ ਤੇ +1.503 ਦਾ ਨੈੱਟ
ਰਨਰੇਟ ਦਰਜ ਕਰ ਲਿਆ। ਆਰਸੀਬੀ ਨੇ ਸਿਰਫ 1.4 ਓਵਰਾਂ ਵਿਚ ਸਿਰਫ 9 ਸਕੋਰ ‘ਤੇ
ਫਿਲ ਸਾਲਟ ਦਾ ਵਿਕਟ ਗੁਆ ਦਿੱਤਾ ਸੀ ਜਿਸ ਦੇ ਬਾਅਦ ਵਿਰਾਟ ਕੋਹਲੀ ਤੇ ਦੇਵਦੱਤ ਪਡਿਕੱਲ ਨਾਲ ਦੂਜੇ
ਵਿਕਟ ਲਈ 34 ਗੇਂਦਾਂ ‘ਚ 57 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਸੰਭਾਲਿਆ। ਕੋਹਲੀ ਨੇ 34 ਗੇਂਦਾਂ
ਵਿਚ ਇਕ ਛੱਕੇ ਤੇ 6 ਚੌਕਿਆਂ ਦੀ ਮਦਦ ਨਾਲ 49 ਦੌੜਾਂ ਦੀ ਪਾਰੀ ਖੇਡੀ। ਆਰਸੀਬੀ ਵੱਲੋਂ ਕਪਤਾਨ ਰਜਤ ਪਾਟੀਦਾਰ ਨੇ 13 ਗੇਂਦਾਂ
ਵਿਚ 27 ਦੌੜਾਂ ਲਈਆਂ ਜਦੋਂ ਕਿ ਜਿਤੇਸ਼ ਸ਼ਰਮਾ ਨੇ 23 ਦੌੜਾਂ
ਬਣਾਈਆਂ। ਟੀਮ ਨੇ 122 ਦੇ ਸਕੋਰ ‘ਤੇ ਆਪਣਾ 5ਵਾਂ ਵਿਕਟ ਗੁਆ ਦਿੱਤਾ ਸੀ। ਫਿਰ ਟਿਮ ਡੇਵਿਡ ਤੇ ਰੋਮਾਰਿਓ ਸ਼ੇਫਰਡ ਨੇ 14-14
ਦੌੜਾਂ ਦੀ ਨਾਬਾਦ ਪਾਰੀ ਖੇਡਦੇ ਹੋਏ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਲਖਨਊ ਦੀ ਪਾਰੀ ਦੀ ਸ਼ੁਰੂਆਤ ਸੰਭਲੀ ਹੋਈ ਰਹੀ। ਏਡੇਨ ਮਾਰਕਰਮ ਤੇ
ਮਿਚੇਲ ਮਾਰਸ਼ ਦੀ ਜੋੜੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹੋਏ ਸ਼ੁਰੂਆਤੀ 4 ਓਵਰਾਂ
ਵਿਚ 32 ਦੌੜਾਂ ਬਣਾਈਆਂ। ਹਾਲਾਂਕਿ ਮਾਰਕਰਮ ਤੇਜ਼ ਸ਼ੁਰੂਆਤ ਦੇ ਬਾਅਦ ਸਿਰਫ 12 ਦੌੜਾਂ
ਬਣਾ ਕੇ ਆਊਟ ਹੋ ਗਏ। ਕਪਤਾਨ ਰਿਸ਼ਭ ਪੰਤ ਕ੍ਰੀਜ ‘ਤੇ ਆਏ ਪਰ ਆਪਣੀ ਪਾਰੀ ਦੀ ਤੀਜੀ ਗੇਂਦ ‘ਤੇ ਹੀ
ਚੋਟਿਲ ਹੋ ਗਏ ਤੇ ਰਿਟਾਇਰਡ ਹਰਟ ਹੋ ਕੇ ਮੈਦਾਨ ਛੱਡਣਾ ਪਿਆ। ਮਾਰਸ਼ ਨੇ ਜ਼ਿੰਮੇਵਾਰੀ ਸੰਭਾਲਦੇ
ਹੋਏ 32 ਗੇਦਾਂ ਵਿਚ 40 ਦੌੜਾਂ ਬਣਾਈਆਂ ਜਿਸ ਵਿਚ 2 ਛੱਕੇ ਤੇ 4 ਚੌਕੇ
ਸ਼ਾਮਲ ਸਨ ਪਰ ਉਹ ਵੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇ।
Rcb achieves