">
ਹੁਣ ਕੇਜਰੀਵਾਲ ਦੀ ਗੈਂਗ 'ਚ ਚੋਰ ਤੇ ਭ੍ਰਿਸ਼ਟ ਹੀ ਬਚੇ', ਰਾਘਵ ਚੱਢਾ ਦੇ BJP 'ਚ ਆਉਣ ਤੋਂ ਬਾਅਦ ਕਪਿਲ ਮਿਸ਼ਰਾ ਦਾ ਵੱਡਾ ਹਮਲਾ    ਭਗਵੰਤ ਮਾਨ ਦੇ BJP ‘ਚ ਸ਼ਾਮਲ ਹੋਣ ਦੀ ਅਟਕਲ, ਮਜੀਠੀਆ ਦਾ ਵੱਡਾ ਬਿਆਨ    ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ BJP ‘ਚ ਸ਼ਾਮਲ, ਨਿਤਿਨ ਨਵੀਨ ਨੇ ਮੂੰਹ ਮਿੱਠਾ ਕਰਾ ਕੀਤਾ ਸਵਾਗਤ!    ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਸਾਂਸਦਾਂ ਨੇ ਛੱਡੀ AAP    ਅੱਜ ਪੰਜਾਬ ਭਰ ‘ਚ ਹੋਵੇਗਾ Blackout, ਵੱਜਣਗੇ ਸਾਇਰਨ ਰਾਤ 8 ਵਜੇ ਤੋਂ 8.15 ਵਜੇ ਤੱਕ ਹੋਵੇਗੀ ਮੌਕ ਡ੍ਰਿੱਲ    ‘Lawrence Of Punjab’ ਡਾਕੂਮੈਂਟਰੀ ‘ਤੇ ਕੇਂਦਰ ਦੀ ਰੋਕ, ਰਿਲੀਜ਼ ‘ਤੇ ਪਾਬੰਦੀ    ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼    ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼    ਲੁਧਿਆਣਾ: ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਬੋਲਿਆ- ਮੇਰੀ ਭੈਣ ਤੋਂ ਕਰਵਾਉਂਦੀ ਸੀ ਗਲਤ ਕੰਮ    ਸ੍ਰੀ ਫਤਿਹਗੜ੍ਹ ਸਾਹਿਬ ਬੱਸ ਹਾਦਸਾ, CM ਮਾਨ ਨੇ ਪੀੜਤ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ   
ਪੰਜਾਬ ਭਰ ‘ਚ 24 ਅਪ੍ਰੈਲ ਰਾਤ 8 ਵਜੇ ‘ਬਲੈਕਆਊਟ’ ਮੌਕ ਡਰਿੱਲ, 15 ਮਿੰਟ ਲਈ ਬੱਤੀਆਂ ਬੰਦ ਕਰਨ ਦੇ ਹੁਕਮ
April 23, 2026
Blackout-Punjab-Friday

ਪੰਜਾਬ ਭਰ ‘ਚ 24 ਅਪ੍ਰੈਲ ਰਾਤ 8 ਵਜੇ ‘ਬਲੈਕਆਊਟ’ ਮੌਕ ਡਰਿੱਲ, 15 ਮਿੰਟ ਲਈ ਬੱਤੀਆਂ ਬੰਦ ਕਰਨ ਦੇ ਹੁਕਮ

 
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 24 ਅਪਰੈਲ ਸ਼ੁੱਕਰਵਾਰ ਨੂੰ ਰਾਤ 8 ਵਜੇ ਇੱਕ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਡਰਿੱਲ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਜਾਂ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਅਭਿਆਸ ਦਾ ਮਕਸਦ ਇਹ ਵੀ ਹੈ ਕਿ ਲੋਕਾਂ ਨੂੰ ਅਜਿਹੀਆਂ ਸਥਿਤੀਆਂ ਦੌਰਾਨ ਕਿਵੇਂ ਸੁਰੱਖਿਅਤ ਰਹਿਣਾ ਹੈ ਅਤੇ ਪ੍ਰਸ਼ਾਸਨਿਕ ਵਿਭਾਗ ਕਿਵੇਂ ਮਿਲ ਕੇ ਕੰਮ ਕਰਦੇ ਹਨ, ਇਸ ਬਾਰੇ ਜਾਣਕਾਰੀ ਮਿਲ ਸਕੇ।
ਇਹ ਮੌਕ ਡਰਿੱਲ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਪਾਈਟੈਕਸ ਗਰਾਊਂਡ ਅਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੇਤ ਅਗਰ ਨਗਰ ਬਿਜਲੀ ਵਿਭਾਗ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਕਰਵਾਈ ਜਾਵੇਗੀ। ਇਹ ਅਭਿਆਸ ਰਾਤ 8 ਵਜੇ ਤੋਂ 8:15 ਵਜੇ ਤੱਕ ਚੱਲੇਗਾ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕਰਕੇ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਤਾਂ ਜੋ ਡਰਿੱਲ ਸੁਚੱਜੇ ਢੰਗ ਨਾਲ ਕਰਵਾਈ ਜਾ ਸਕੇ।
ਡਰਿੱਲ ਦੀ ਸ਼ੁਰੂਆਤ ਤੋਂ ਪਹਿਲਾਂ ਰਾਤ 7:55 ਵਜੇ ਲੋਕਾਂ ਨੂੰ ਸਚੇਤ ਕਰਨ ਲਈ ਸਾਇਰਨ ਵਜਾਏ ਜਾਣਗੇ ਅਤੇ ਜਨਤਕ ਐਲਾਨ ਵੀ ਕੀਤੇ ਜਾਣਗੇ। ਰਾਤ 8 ਵਜੇ ਹਵਾਈ ਹਮਲੇ ਦੀ ਚੇਤਾਵਨੀ ਦੇ ਸੰਕੇਤ ਦੇ ਨਾਲ ਹੀ ਬਿਜਲੀ ਵਿਭਾਗ ਸਬੰਧਤ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਕਰ ਦੇਵੇਗਾ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਸਾਰੀਆਂ ਬੱਤੀਆਂ ਬੰਦ ਰੱਖ ਕੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ।
ਇਸ 15 ਮਿੰਟ ਦੇ ਅਭਿਆਸ ਦੌਰਾਨ ਐਨਡੀਆਰਐਫ, ਫਾਇਰ ਬ੍ਰਿਗੇਡ, ਨਗਰ ਨਿਗਮ, ਸਿਹਤ ਵਿਭਾਗ ਅਤੇ ਪੁਲੀਸ ਵੱਲੋਂ ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰੈਕਟਿਸ ਕੀਤੀ ਜਾਵੇਗੀ। ਇਸ ਵਿੱਚ ਅੱਗ ਬੁਝਾਉਣਾ, ਜਖ਼ਮੀ ਲੋਕਾਂ ਨੂੰ ਬਚਾਉਣਾ, ਮੁੱਢਲੀ ਸਹਾਇਤਾ ਦੇਣਾ ਅਤੇ ਟ੍ਰੈਫਿਕ ਕੰਟਰੋਲ ਕਰਨਾ ਸ਼ਾਮਲ ਹੋਵੇਗਾ। ਡਰਿੱਲ ਦੇ ਖ਼ਤਮ ਹੋਣ ਉਪਰੰਤ ਦੋ ਮਿੰਟ ਲਈ ਲਗਾਤਾਰ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਇਹ ਸੰਕੇਤ ਮਿਲੇਗਾ ਕਿ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਭ ਕੁਝ ਆਮ ਹੋ ਗਿਆ ਹੈ।
ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਪਿਛਲੇ ਸਾਲ ਵੀ ਪੰਜਾਬ ਅਤੇ ਹੋਰ ਸਰਹੱਦੀ ਰਾਜਾਂ ਵਿੱਚ ਕਰਵਾਈਆਂ ਗਈਆਂ ਸਨ। ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਡਰਿੱਲ ਦੌਰਾਨ ਹਸਪਤਾਲਾਂ ਅਤੇ ਪਾਣੀ ਦੀ ਸਪਲਾਈ ਵਰਗੀਆਂ ਜ਼ਰੂਰੀ ਸੇਵਾਵਾਂ ਉੱਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਸੇਵਾਵਾਂ ਆਮ ਤਰ੍ਹਾਂ ਜਾਰੀ ਰਹਿਣਗੀਆਂ।
 

Blackout Punjab Friday


Recommended Posts