ਪੰਜਾਬ ‘ਚ ਗਰਮੀ ਦਾ ਕਹਿਰ, 24-25 ਅਪ੍ਰੈਲ ਲਈ ਹੀਟ ਵੇਵ ਯੈਲੋ ਅਲਰਟ
April 23, 2026
ਪੰਜਾਬ ‘ਚ ਗਰਮੀ ਦਾ ਕਹਿਰ, 24-25 ਅਪ੍ਰੈਲ ਲਈ ਹੀਟ ਵੇਵ ਯੈਲੋ ਅਲਰਟ
ਪੰਜਾਬ ਵਿਚ ਗਰਮੀ ਦਾ ਕਹਿਰ ਜਾਰੀ ਹੈ। ਦਿਨ ਦਾ ਤਾਪਮਾਨ ਪਹਿਲੀ ਵਾਰ 42.9
ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਅੱਜ ਮੌਸਮ ਖੁਸ਼ਕ ਰਹੇਗਾ ਕਿਸੇ ਤਰ੍ਹਾਂ ਦਾ
ਕੋਈ ਅਲਰਟ ਨਹੀਂ ਹੈ। ਫਿਰ 24 ਤੇ 25 ਅਪ੍ਰੈਲ ਨੂੰ ਹੀਟਵੇਵ ਦਾ ਯੈਲੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। 26
ਤੋਂ 28 ਅਪ੍ਰੈਲ ਤੱਕ ਬਿਜਲੀ ਚਮਕਣ ਤੇ ਹਨ੍ਹੇਰੀ ਚੱਲਣ ਦਾ ਅਲਰਟ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਹਾੜਾਂ ‘ਤੇ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ। ਹਾਲਾਂਕਿ
ਇਹ ਇੰਨਾ ਮਜ਼ਬੂਤ ਨਹੀਂ ਹੈ। ਦਿਨ ਵਿਚ ਗਰਮ ਹਵਾਵਾਂ ਚੱਲਣਗੀਆਂ ਪਰ 25 ਅਪ੍ਰੈਲ
ਤੋਂ ਮੌਸਮ ਬਦਲੇਗਾ। ਇਸ ਦੌਰਾਨ ਹਨ੍ਹੇਰੀ ਤੇ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹੇ
ਵਿਚ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।
19 ਥਾਵਾਂ ‘ਤੇ ਤਾਪਮਾਨ 35 ਡਿਗਰੀ ਤੋਂ ਵਧ ਰਿਹਾ ਜਦੋਂ ਕਿ 5 ਥਾਵਾਂ ‘ਤੇ ਤਾਪਮਾਨ 40 ਡਿਗਰੀ
ਤੋਂ ਉਪਰ ਚਲਾ ਗਿਆ ਹੈ। ਚੰਡੀਗੜ੍ਹ ਵਿਚ 39.3, ਅੰਮ੍ਰਿਤਸਰ ਵਿਚ 39.0, ਲੁਧਿਆਣਾ
ਵਿਚ 40.0, ਪਟਿਆਲਾ ਵਿਚ 40.4, ਪਠਾਨਕੋਟ ਵਿਚ 38.2, ਬਠਿੰਡਾ ਵਿਚ 41.0, ਫਰੀਦਕੋਟ ਵਿਚ 35.0 ਤੇ ਗੁਰਦਾਸਪੁਰ ਵਿਚ 39.0 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ 26 ਤੋਂ 28
ਅਪ੍ਰੈਲ ਤੱਕ ਸੂਬੇ ਵਿਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ
4 ਦਿਨਾਂ ਵਿਚ ਜ਼ਿਆਦਾਤਰ ਤਾਪਮਾਨ ਵਿਚ ਹੌਲੀ-ਹੌਲੀ 3 ਤੋਂ 4
ਡਿਗਰੀ ਦਾ ਵਾਧਾ ਹੋਵੇਗਾ। 24-25 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਲੂ ਦੀ ਸਥਿਤੀ ਰਹਿਣ
ਦੀ ਸੰਭਾਵਨਾ ਹੈ ਤੇ 26 ਤੋਂ 28 ਅਪ੍ਰੈਲ ਤੱਕ ਕੁਝ ਥਾਵਾਂ ‘ਤੇ ਬਿਜਲੀ ਚਮਕਣ ਤੇ 30 ਤੋਂ 40
ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
Punjab Heatwawe
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories