ਲੁਧਿਆਣਾ: ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਬੋਲਿਆ- ਮੇਰੀ ਭੈਣ ਤੋਂ ਕਰਵਾਉਂਦੀ ਸੀ ਗਲਤ ਕੰਮ
April 23, 2026 / main news
ਲੁਧਿਆਣਾ: ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਬੋਲਿਆ- ਮੇਰੀ ਭੈਣ ਤੋਂ ਕਰਵਾਉਂਦੀ ਸੀ ਗਲਤ ਕੰਮ
20 ਅਪ੍ਰੈਲ ਦੀ ਰਾਤ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ‘ਚ ਇੱਕ ਹੈਰਾਨ ਕਰਨ ਵਾਲੀ ਕਤਲ
ਦੀ ਘਟਨਾ ਵਾਪਰੀ, ਜਿੱਥੇ ਇੱਕ ਪੁੱਤਰ ਨੇ ਹੀ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ
ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਆਪਣੀ ਧੀ (ਮੁਲਜ਼ਮ ਦੀ ਭੈਣ) ਨੂੰ ਗਲਤ ਕੰਮ ਕਰਨ ਲਈ
ਮਜ਼ਬੂਰ ਕਰਦੀ ਸੀ। ਮਾਂ ਤੋਂ ਗੁੱਸੇ ਤੇ ਨਾਰਾਜ਼ਗੀ ਕਾਰਨ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ।
ਘਟਨਾ ਸਾਹਮਣੇ ਆਉਣ ਤੋਂ ਬਾਅਦ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਤੁਰੰਤ
ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਤੇ ਕਾਨੂੰਨੀ
ਪ੍ਰਕਿਰਿਆ ਦੇ ਹਿੱਸੇ ਵਜੋਂ ਲੁਧਿਆਣਾ ਸਿਵਲ ਹਸਪਤਾਲ ‘ਚ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ। ਇਸ
ਤੋਂ ਬਾਅਦ, ਉਸ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਅਦਾਲਤ ‘ਚ ਪੇਸ਼ ਕੀਤਾ ਗਿਆ।ਸ਼ੁਰੂਆਤੀ ਜਾਂਚ
ਦੌਰਾਨ, ਮੁਲਜ਼ਮ ਨੇ ਅਪਰਾਧ ਕਬੂਲ ਕਰਦੇ ਹੋਏ ਕਿਹਾ ਕਿ ਉਹ ਉਸ ਦੀ ਮਾਂ ਆਪਣੀ ਧੀ ਤੋਂ ਗਲਤ
ਧੰਦਾ ਕਰਵਾਉਂਦੀ ਸੀ। ਉਸ ਨੇ ਦੱਸਿਆ ਕਿ ਇਸ ਕਾਰਨ ਉਸ ਨੂੰ ਗੁੱਸਾ ਆਇਆ ਤੇ ਉਸ ਨੇ ਕਤਲ ਨੂੰ
ਅੰਜ਼ਾਮ ਦਿੱਤਾ। ਪੁਲਿਸ ਨੇ ਮੁਲਜ਼ਮ ਦਾ ਬਿਆਨ ਦਰਜ ਕਰ ਲਿਆ ਹੈ ਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ
ਜਾਂਚ ਜਾਰੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ‘ਚ ਜਾਂਚ ਜਾਰੀ ਹੈ ਤੇ ਅਦਾਲਤ ਦੇ
ਨਿਰਦੇਸ਼ਾਂ ਅਨੁਸਾਰ ਅਗਲੇ ਕਦਮ ਚੁੱਕੇ ਜਾਣਗੇ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ
ਇਨਸਾਫ਼ ਦੀ ਪੈਰਵੀ ਕੀਤੀ ਜਾਵੇਗੀ ਤੇ ਮਾਮਲੇ ‘ਚ ਜਵਾਬਦੇਹੀ ਯਕੀਨੀ ਬਣਾਉਣ ਲਈ ਸਾਰੀਆਂ ਜ਼ਰੂਰੀ
ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਵੇਗੀ।
Mother killed by son