ਭਗਵੰਤ ਮਾਨ ਦੇ BJP ‘ਚ ਸ਼ਾਮਲ ਹੋਣ ਦੀ ਅਟਕਲ, ਮਜੀਠੀਆ ਦਾ ਵੱਡਾ ਬਿਆਨ
April 24, 2026
ਭਗਵੰਤ ਮਾਨ ਦੇ BJP ‘ਚ ਸ਼ਾਮਲ ਹੋਣ ਦੀ ਅਟਕਲ, ਮਜੀਠੀਆ ਦਾ ਵੱਡਾ ਬਿਆਨ
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ
ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਸਿਆਸੀ
ਹਲਚਲ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅੰਦਰ ਹਲਚਲ ਸ਼ੁਰੂ ਹੋ
ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ‘ਤੇ ਟੁੱਟ ਹੋਵੇਗੀ, ਜੋ ਭਗਵੰਤ
ਮਾਨ (CM Mann) ਸਰਕਾਰ ਨੂੰ ਅਸਥਿਰ ਕਰੇਗੀ।
ਉਨ੍ਹਾਂ ਕਿਹਾ, “ਇਹ ਤਾਂ ਸ਼ੁਰੂਆਤ ਹੈ ਸਿਰਫ ਫਿਲਮ ਦਾ ਟ੍ਰੇਲਰ ਹੈ ਫਿਲਮ ਹਾਲੇ ਬਾਕੀ ਹੈ, ਜੋ ਜਲਦੀ
ਹੀ ਪੰਜਾਬੀਆਂ ਨੂੰ ਦੇਖਣ ਵਿਚ ਮਿਲੇਗੀ। ਉਹਨਾਂ ਅੱਗੇ ਕਿਹਾ ਕਿ ਮੈਂ ਇਸਦੀ ਉਮੀਦ ਅਗਸਤ ਵਿੱਚ ਕਰ
ਰਿਹਾ ਸੀ, ਪਰ ਇਹ ਅਪ੍ਰੈਲ ਵਿੱਚ ਹੀ ਹੋ ਗਿਆ ਹੈ।”
ਆਪ ਦੇ ਰਾਜ ਸਭਾ ਮੈਂਬਰ - Raghav Chadha, Sandeep Pathak, Swati
Maliwal, Vikramjit Singh Sawhney, Ashok Mittal, Harbhajan Singh ਅਤੇ Rajinder
Gupta - ਨੇ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਜਲਦੀ ਹੀ ਪੰਜਾਬ ਦੇ
ਵਿਧਾਇਕ ਵੀ ਆਪ ਨੂੰ ਛੱਡਦੇ ਹੋਏ ਦਿਖਾਈ ਦੇਣਗੇ
'ਆਪ' ਵਿਧਾਇਕਾਂ ਦੀ ਉਲਟੀ ਗਿਣਤੀ ਸ਼ੁਰੂ : ਮਜੀਠੀਆ
ਮਜੀਠੀਆ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਪਾਰਟੀ
ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਵਿਧਾਇਕਾਂ ਦਾ ਪਾਰਟੀ ਛੱਡਣ ਦਾ ਸਿਲਸਿਲਾ
ਜਲੰਧਰ ਅਤੇ ਲੁਧਿਆਣਾ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਵਿਧਾਇਕਾ ਦੇ ਪਾਰਟੀ ਛੱਡਣ
ਨਾਲ ਮੁੱਖ ਮੰਤਰੀ Bhagwant Mann ਦੀ ਅਗਵਾਈ ਵਾਲੀ ਸਰਕਾਰ ‘ਤੇ ਗੰਭੀਰ ਖਤਰਾ ਮੰਡਰਾ
ਰਿਹਾ ਹੈ ਅਤੇ ਸਰਕਾਰ ਜਲਦੀ ਹੀ ਆਪਣਾ ਵਿਧਾਨਸਭਾ ਵਿਚ ਬਹੁਮਤ ਖੋਹ ਦੇਵੇਗੀ, ਉਹਨਾਂ ਕਿਹਾ
ਕਿ ਮੈਂ ਪੰਜਾਬ ਦੇ ਗਵਰਨਰ ਨੂੰ ਅਪੀਲ ਕਰਦਾ ਹਾਂ ਕਿ ਜਲਦੀ ਹੀ ਪੰਜਾਬ ਵਿਧਾਨਸਭਾ ਦਾ ਇਜਲਾਸ
ਬੁਲਾਕੇ ਭਗਵੰਤ ਮਾਨ ਨੂੰ ਬਹੁਮਤ ਸਿੱਧ ਕਰਨ ਲਈ ਕਹਿਣ।
ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਵਿੱਖ
ਵਿੱਚ ਭਗਵੰਤ ਮਾਨ ਖੁਦ ਵੀ ਪੱਖ ਬਦਲ ਸਕਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਆਸਟ੍ਰੇਲੀਆ ਵਿਚਲੀ
ਜਾਇਦਾਦ ਬਚਾਉਣੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਆਪਣੇ ਵਿਦੇਸ਼ੀ ਸੰਪਤੀਆਂ ਨੂੰ
ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਜਿਵੇਂ ਕਿ ED ਅਤੇ CBI
ਵੱਲੋਂ ਕਾਰਵਾਈ ਦਾ ਡਰ ਹੈ।
ਅੰਤ ਵਿੱਚ ਬਿਕਰਮ ਮਜੀਠਿਆ ਨੇ ਮੰਗ ਕਰਦਿਆਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ
ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ। ਹੁਣ ਬਹਾਨੇਬਾਜੀ
ਨਹੀਂ ਚਲੇਗੀ ਨਾ ਹੀ ਲੋਕ ਗਲਾ ਦਾ ਕੜਾਹ ਖਾਣਾ ਚਾਹੁੰਦੇ ਹਨ। ਪੰਜਾਬ ਦੇ ਲੋਕਾ ਨੂੰ ਪਤਾ ਹੈ ਕਿ
ਕਿਸ ਤਰ੍ਹਾ ਰਾਜਸਭਾ ਦੀਆਂ ਟਿਕਟਾਂ ਵੇਚੀਆਂ ਗਈਆਂ ਅਤੇ ਹੁਣ ਪੰਜਾਬੀਆ ਦੀ ਜਗ੍ਹਾ ਜੋਂ ਬਾਹਰੀ ਸਨ
ਉਹ ਇਹਨਾਂ ਦੇ ਛੱਤੇ ਤੋਂ ਉਡਾਰੀ ਮਾਰ ਗਏ।
Bikrm Majithia Big Stemtetment
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories