ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ
April 29, 2026
ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ
ਓਡੀਸ਼ਾ ਦੇ ਕੇਂਦੂਝਰ ਜ਼ਿਲ੍ਹੇ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ
ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੱਤਾ। ਅਨੁਗੁਲ ਜ਼ਿਲ੍ਹੇ ਦੇ ਪਾਟਨਾ ਡਵੀਜ਼ਨ ’ਚ 19 ਹਜ਼ਾਰ 300
ਰੁਪਏ ਕਢਵਾਉਣ ਲਈ ਇਕ ਗ਼ਰੀਬ ਆਦਿਵਾਸੀ ਨੌਜਵਾਨ ਆਪਣੀ ਮਿ੍ਰਤਕ ਭੈਣ ਦਾ ਕੰਕਾਲ
ਮੋਢੇ ’ਤੇ ਚੁੱਕ ਕੇ ਤਿੰਨ ਕਿਲੋਮੀਟਰ ਪੈਦਲ ਚੱਲ ਕੇ ਸੋਮਵਾਰ ਨੂੰ ਬੈਂਕ ਤੱਕ ਪੁੱਜ ਗਿਆ।ਡਿਆਨਾਲੀ
ਪਿੰਡ ਵਾਸੀ ਜੀਤੂ ਮੁੰਡਾ ਦੀ ਭੈਣ ਕਰਲਾ ਮੁੰਡਾ ਦਾ ਦੋ ਮਹੀਨੇ ਪਹਿਲਾਂ ਦੇਹਾਂਤ ਹੋ ਚੁੱਕਾ ਹੈ,
ਜਿਸਦੇ ਖਾਤੇ ’ਚ ਜਮ੍ਹਾ 19,300 ਰੁਪਏ ਉਸਦੇ ਗੁਜ਼ਾਰੇ ਦਾ ਵੱਡਾ ਸਹਾਰਾ ਹੈ। ਇਸ
ਰੁਪਏ ਦੀ ਆਸ ’ਚ ਉਹ ਓਡੀਸ਼ਾ ਗ੍ਰਾਮੀਣ ਬੈਂਕ ਦੀ ਬ੍ਰਾਂਚ ’ਚ ਪੁੱਜਾ। ਜੀਤੂ ਨੇ ਖ਼ੁਦ ਨੂੰ ਭੈਣ ਦਾ
ਇੱਕੋ-ਇਕ ਵਾਰਸ ਦੱਸਦੇ ਹੋਏ ਰਕਮ ਦੇਣ ਦੀ ਮੰਗ ਕੀਤੀ। ਬੈਂਕ ਮੈਨੇਜਮੈਂਟ ਨੇ ਖਾਤਾਧਾਰਕ ਦੀ ਗ਼ੈਰ
ਹਾਜ਼ਰੀ ’ਚ ਭੁਗਤਾਨ ਤੋਂ ਇਨਕਾਰ ਕਰ ਦਿੱਤਾ ਤੇ ਵਾਰਿਸ ਸਰਟੀਫਿਕੇਟ ਲਿਆਉਣ ਲਈ ਕਿਹਾ। ਆਰਥਿਕ
ਤੰਗੀ ਨਾਲ ਜੂਝ ਰਿਹਾ ਜੀਤੂ ਇਸ ਜਵਾਬ ਤੋਂ ਏਨਾ ਦੁਖੀ ਹੋਇਆ ਕਿ ਉਹ ਸਿੱਧਾ ਸ਼ਮਸ਼ਾਨ ਘਾਟ ਪੁੱਜਾ ਤੇ
ਉੱਥੇ ਦਫਨਾਈ ਗਈ ਭੈਣ ਦਾ ਕੰਕਾਲ ਬਾਹਰ ਕੱਢ ਕੇ ਬੈਂਕ ਲੈ ਆਇਆ। ਬੈਂਕ ਕੰਪਲੈਕਸ ’ਚ ਕੰਕਾਲ ਰੱਖ
ਕੇ ਉਸਨੇ ਕਿਹਾ ਕਿ ਹੁਣ ਖਾਤਾਧਾਰਕ ਖ਼ੁਦ ਆ ਗਈ ਹੈ, ਪੈਸੇ ਦੇ
ਦਿਓ। ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਇਸਦੀ ਜਾਣਕਾਰੀ ਮਿਲਦੇ ਹੀ ਪਾਟਨਾ
ਪੁਲਿਸ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਸੰਭਾਲੀ। ਪੁਲਿਸ ਨੇ ਜੀਤੂ ਨੂੰ ਸਮਝਾ ਕੇ ਸ਼ਾਂਤ ਕਰਾਇਆ
ਤੇ ਕੰਕਾਲ ਮੁੜ ਦਫ਼ਨਾਉਣ ਦੀ ਵਿਵਸਥਾ ਕੀਤੀ। ਨਾਲ ਹੀ ਪੁਲਿਸ ਤੇ ਬੈਂਕ ਮੁਲਾਜ਼ਮਾਂ ਨੇ ਜੀਤੂ ਨੂੰ
ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਛੇਤੀ ਹੀ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਕੇ ਅੱਗੇ ਦੀ ਕਾਰਵਾਈ
ਕੀਤੀ ਜਾਏਗੀ।
Sisters skeleton
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories