ਰਾਤ ​​10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ ’ਤੇ ਪਾਬੰਦੀ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ     PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ    ਸੋਸ਼ਲ ਮੀਡੀਆ ਉੱਪਰ "ਡਰੱਗ ਤਸਕਰ" ਕਹੇ ਜਾਣ 'ਤੇ ਭੜਕੇ ਗਾਇਕ ਮੱਖਣ, ਐਸ.ਐਸ.ਪੀ. ਨੂੰ ਕੀਤੀ ਸ਼ਿਕਾਇਤ    ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ    NEET 2026 ਦੀ ਪ੍ਰੀਖਿਆ ਰੱਦ, ਪੇਪਰ ਲੀਕ ਤੋਂ ਬਾਅਦ NTA ਦਾ ਫੈਸਲਾ, CBI ਜਾਂਚ ਦਾ ਆਦੇਸ਼    ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ    ਪੰਜਾਬ ਯੂਨੀਵਰਸਿਟੀ ‘ਚ ਭਾਸ਼ਾ ਵਿਵਾਦ, ਵਿਦਿਆਰਥੀਆਂ ਨੇ ਨਵੀਆਂ ਨੇਮ ਪਲੇਟਾਂ ‘ਤੇ ਫੇਰਿਆ ਕਾਲਾ ਪੇਂਟ    ਸੰਜੀਵ ਅਰੋੜਾ ਨੇ ਹਾਈਕੋਰਟ ਦਾ ਕੀਤਾ ਰੁਖ    ਦਿੱਲੀ ‘ਚ ਸ਼ੁਰੂ ਹੋਇਆ ਹਾਈਟੈਕ ਬੈਰੀਅਰ-ਫ੍ਰੀ ਟੋਲ, ਹੁਣ ਬਿਨਾਂ ਰੁਕੇ ਕੱਟੇਗਾ ਟੋਲ ਟੈਕਸ   
ਕੈਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖਦੇ ਬਣੇ ਪਹਿਲੇ ਸਿੱਖ ਮਰੀਨ ਇੰਜੀਨੀਅਰ
May 2, 2026
First-sikh-marine-engineer

ਕੈਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖਦੇ ਬਣੇ ਪਹਿਲੇ ਸਿੱਖ ਮਰੀਨ ਇੰਜੀਨੀਅਰ

ਬੀ.ਸੀ. ਫੈਰੀਜ਼ ਨੇ ਅਪਣੀ ਕਲੀਨ-ਸ਼ੇਵ ਨੀਤੀ ਵਿਚ ਵੱਡਾ ਬਦਲਾਅ ਕਰਦਿਆਂ ਸਿੱਖ ਕਰਮਚਾਰੀਆਂ ਲਈ ਅਹਿਮ ਅਹੁਦਿਆਂ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਹੁਣ ਦਾਹੜੀ ਰੱਖਣ ਵਾਲੇ ਸਿੱਖ ਅਧਿਕਾਰੀ ਵੀ ਡੈੱਕ ਅਫਸਰ, ਮੁੱਖ ਇੰਜੀਨੀਅਰ ਅਤੇ ਪਹਿਲੇ ਇੰਜੀਨੀਅਰ ਵਰਗੀਆਂ ਭੂਮਿਕਾਵਾਂ ਨਿਭਾ ਸਕਣਗੇ। ਪਹਿਲਾਂ, ਐੱਸ.ਸੀ.ਬੀ.ਏ. (ਸਾਹ ਲੈਣ ਵਾਲੇ ਉਪਕਰਣ) ਨੀਤੀਆਂ ਕਾਰਨ ‘‘ਨੋ ਸ਼ੇਵ, ਨੋ ਸ਼ਿਫਟ’’ ਪਾਲਿਸੀ ਲਾਗੂ ਸੀ, ਜਿਸ ਨਾਲ ਯੋਗ ਸਿੱਖ ਕਰਮਚਾਰੀਆਂ ਨੂੰ ਸਿਰਫ਼ ਧਾਰਮਕ ਪਾਲਣਾ ਦੇ ਆਧਾਰ ’ਤੇ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਸੀ।
ਇਸ ਫ਼ੈਸਲੇ ਨਾਲ ਕਰਮਬੀਰ ਸਿੰਘ ਬੀ.ਸੀ. ਫੈਰੀਜ਼ ਵਿਚ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣ ਗਿਆ ਹੈ। ਉਸ ਨੇ ਕਿਹਾ, ‘‘ਮੇਰੇ ਕੋਲ ਲੋੜੀਂਦੇ ਪ੍ਰਮਾਣ ਸਨ ਪਰ ਹਰ ਵਾਰ ਮੈਨੂੰ ਕਿਹਾ ਜਾਂਦਾ ਸੀ ਕਿ ਮੈਨੂੰ ਕਲੀਨ-ਸ਼ੇਵ ਕਰਨਾ ਪਵੇਗਾ। ਇਹ ਮੇਰੇ ਅਕੀਦੇ ਕਾਰਨ ਸੰਭਵ ਨਹੀਂ ਸੀ। ਹੁਣ ਇਹ ਇਕ ਮਾਣ ਵਾਲਾ ਪਲ ਹੈ।’’ ਕਰਮਬੀਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਕਸਬੇ ਦੇ ਕੰਗ ਪਿੰਡ ਨਾਲ ਸੰਬੰਧਤ ਹੈ।
ਇਸੇ ਤਰ੍ਹਾਂ, ਗੁਰਪ੍ਰੀਤ ਸਿੰਘ ਬਾਜਵਾ ਬੀ.ਸੀ. ਫੈਰੀਜ਼ ਦਾ ਪਹਿਲਾ ਦਸਤਾਰਧਾਰੀ ਡੈੱਕ ਅਫਸਰ ਅਤੇ ਕੈਪਟਨ ਬਣਿਆ ਹੈ। ਉਸ ਨੇ ਯੂਨੀਅਨ ਵਰਕਰਾਂ ਦੀ ਨੁਮਾਇੰਦਗੀ ਕਰਦਿਆਂ ਨੀਤੀ ਦੇ ਵਿਕਲਪਾਂ ਦੀ ਵਕਾਲਤ ਕੀਤੀ। ਵਿਸ਼ਵ ਸਿੱਖ ਸੰਗਠਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ, ‘‘ਲੰਮੇ ਸਮੇਂ ਤੋਂ ਸਿੱਖ ਕਰਮਚਾਰੀਆਂ ਨੂੰ ਅਪਣੇ ਵਿਸ਼ਵਾਸ ਅਤੇ ਕਰੀਅਰ ’ਚੋਂ ਇਕ ਦੀ ਚੋਣ ਕਰਨੀ ਪੈਂਦੀ ਸੀ।
ਇਹ ਬਿ੍ਰਟਿਸ਼ ਕੋਲੰਬੀਆ ਵਿਚ ਸਮਾਨਤਾ ਵਲ ਮਹੱਤਵਪੂਰਨ ਕਦਮ ਹੈ।’’ ਬੀਸੀ ਫੈਰੀਜ਼ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਕਰਮਚਾਰੀਆਂ ਲਈ ਸਕਾਰਾਤਮਕ ਪ੍ਰਭਾਵ ਲਿਆਵੇਗਾ ਜੋ ਧਾਰਮਕ ਜਾਂ ਨਿੱਜੀ ਕਾਰਨਾਂ ਕਰ ਕੇ ਦਾੜ੍ਹੀ ਰਖਦੇ ਹਨ ਪਰ ਸੁਰੱਖਿਆ ਦੇ ਉੱਚ ਮਿਆਰ ਨੂੰ ਬਣਾਈ ਰਖਦੇ ਹਨ। 
 
 

First sikh marine engineer


Recommended Posts