ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ    ਐਮਐਸ ਬਿੱਟਾ ਦਾ ਵੱਡਾ ਦਾਅਵਾ: ਭੁੱਲਰ ਦੀ ਫਾਂਸੀ ਰੋਕਣ ਲਈ ਪ੍ਰਕਾਸ਼ ਬਾਦਲ ਨੇ ਕੀਤਾ ਸੀ ਫੋਨ    ‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ    ਕ੍ਰਿਕਟ ਜਗਤ ਤੋਂ ਬੁਰੀ ਖਬਰ, ਸਾਬਕਾ ਕ੍ਰਿਕਟਰ ਅਮਨਪ੍ਰੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ    ਛੋਟੇ-ਮੋਟੇ ਧਮਾਕੇ… ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ ਸੀਐਮ ਮਾਨ ਦਾ ਬਿਆਨ    ਅੰਮ੍ਰਿਤਸਰ ਧਮਾਕੇ ’ਚ ਪਾਕਿਸਤਾਨ ਦਾ ਹੱਥ- ਡੀ.ਜੀ.ਪੀ. ਪੰਜਾਬ    ਸੁਲਤਾਨਪੁਰ ਲੋਧੀ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਘਰੇਲੂ ਕਲੇਸ਼ ਕਾਰਨ ਮਾਂ ਨੇ ਦੋ ਮਾਸੂਮ ਪੁੱਤਰ ਕਾਲੀ ਵੇਈ ‘ਚ ਸੁੱਟੇ, ਦੋਵਾਂ ਦੀ ਮੌਤ    ਪੱਥਰ ਦਿਲ ਮਮਤਾ, ਮਾਂ ਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਵੇਈਂ 'ਚ ਦੇਤਾ ਧੱਕਾ,ਜਿੱਥੇ ਖੇਡਣਾ ਸੀ, ਉੱਥੇ ਮੌਤ ਦੀ ਨੀਂਦ ਸੌਂ ਗਏ ਦੋ ਮਾਸੂਮ    ਪਿੰਡ ਮੱਲਕੇ ਦੀ ਧੀ ਨੇ ਵਿਦੇਸ਼ਾਂ ‘ਚ ਗੱਡੇ ਝੰਡੇ, ਜਸਦੀਪ ਕੌਰ ਬਰਾੜ ਬਣੀ ਕੈਨੇਡਾ ਪੁਲਿਸ ‘ਚ ਪੀਸ ਆਫੀਸਰ    9 ਮਈ ਨੂੰ ਹੋਵੇਗਾ ਪੱਛਮੀ ਬੰਗਾਲ ਦੇ ਨਵੇਂ CM ਦਾ ਸਹੁੰ ਚੁੱਕ ਸਮਾਗਮ, BJP ਦੇ ਸੂਬਾ ਪ੍ਰਧਾਨ ਨੇ ਦਿੱਤੀ ਜਾਣਕਾਰੀ   
ਕ੍ਰਿਕਟ ਜਗਤ ਤੋਂ ਬੁਰੀ ਖਬਰ, ਸਾਬਕਾ ਕ੍ਰਿਕਟਰ ਅਮਨਪ੍ਰੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ
May 6, 2026
Amanpreet-singh-gill-passes-away

ਕ੍ਰਿਕਟ ਜਗਤ ਤੋਂ ਬੁਰੀ ਖਬਰ, ਸਾਬਕਾ ਕ੍ਰਿਕਟਰ ਅਮਨਪ੍ਰੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ




ਕ੍ਰਿਕਟ ਜਗਤ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਸਾਬਕਾ ਕ੍ਰਿਕਟਰ ਤੇ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਪੂਰੇ ਕ੍ਰਿਕਟ ਜਗਤ ਵਿਚ ਸੋਗ ਦੀ ਲਹਿਰ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਅਮਨਪ੍ਰੀਤ ਸਿੰਘ ਗਿੱਲ ਨੇ ਆਪਣੇ ਕ੍ਰਿਕਟ ਕਰੀਅਰ ਵਿਚ ਪੂਰੀ ਮਿਹਨਤ ਤੇ ਲਗਨ ਨਾਲ ਪੰਜਾਬ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਵੱਖ-ਵੱਖ ਪੱਧਰ ‘ਤੇ ਕ੍ਰਿਕਟ ਖੇਡਿਆ ਤੇ ਆਪਣੀ ਪ੍ਰਤਿਭਾ ਸਾਬਤ ਕੀਤੀ। ਉਹ ਇੰਡੀਆ ਅੰਡਰ-19 ਕਿੰਗਸ ਇਲੈਵਨ ਪੰਜਾਬ ਤੇ ਪੰਜਾਬ ਦੀ ਸੂਬਾ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਸਨ। ਖੇਡ ਤੋਂ ਸੰਨਿਆਸ ਲੈਣ ਮਗਰੋਂ ਵੀ ਉਹ ਕ੍ਰਿਕਟ ਨਾਲ ਜੁੜੇ ਰਹੇ ਤੇ ਸਿਲੈਕਸ਼ਨ ਕਮੇਟੀ ਦੇ ਮੈਂਬਰ ਵਜੋਂ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਤੇ ਖੇਡ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਦਿੱਤਾ।
 
ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮੁਸ਼ਕਲ ਸਮੇਂ ਭਗਵਾਨ ਉਨ੍ਹਾਂ ਦੇ ਪਰਿਵਾਰ ਨੂੰ ਹਿੰਮਤ ਦੇਵੇ ਤੇ ਵਿਛੜੀ ਰੂਹ ਨੂੰ ਸ਼ਾਂਤੀ ਮਿਲੇ।
 

Amanpreet singh gill passes away


Recommended Posts