ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ    ਐਮਐਸ ਬਿੱਟਾ ਦਾ ਵੱਡਾ ਦਾਅਵਾ: ਭੁੱਲਰ ਦੀ ਫਾਂਸੀ ਰੋਕਣ ਲਈ ਪ੍ਰਕਾਸ਼ ਬਾਦਲ ਨੇ ਕੀਤਾ ਸੀ ਫੋਨ    ‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ    ਕ੍ਰਿਕਟ ਜਗਤ ਤੋਂ ਬੁਰੀ ਖਬਰ, ਸਾਬਕਾ ਕ੍ਰਿਕਟਰ ਅਮਨਪ੍ਰੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ    ਛੋਟੇ-ਮੋਟੇ ਧਮਾਕੇ… ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ ਸੀਐਮ ਮਾਨ ਦਾ ਬਿਆਨ    ਅੰਮ੍ਰਿਤਸਰ ਧਮਾਕੇ ’ਚ ਪਾਕਿਸਤਾਨ ਦਾ ਹੱਥ- ਡੀ.ਜੀ.ਪੀ. ਪੰਜਾਬ    ਸੁਲਤਾਨਪੁਰ ਲੋਧੀ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਘਰੇਲੂ ਕਲੇਸ਼ ਕਾਰਨ ਮਾਂ ਨੇ ਦੋ ਮਾਸੂਮ ਪੁੱਤਰ ਕਾਲੀ ਵੇਈ ‘ਚ ਸੁੱਟੇ, ਦੋਵਾਂ ਦੀ ਮੌਤ    ਪੱਥਰ ਦਿਲ ਮਮਤਾ, ਮਾਂ ਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਵੇਈਂ 'ਚ ਦੇਤਾ ਧੱਕਾ,ਜਿੱਥੇ ਖੇਡਣਾ ਸੀ, ਉੱਥੇ ਮੌਤ ਦੀ ਨੀਂਦ ਸੌਂ ਗਏ ਦੋ ਮਾਸੂਮ    ਪਿੰਡ ਮੱਲਕੇ ਦੀ ਧੀ ਨੇ ਵਿਦੇਸ਼ਾਂ ‘ਚ ਗੱਡੇ ਝੰਡੇ, ਜਸਦੀਪ ਕੌਰ ਬਰਾੜ ਬਣੀ ਕੈਨੇਡਾ ਪੁਲਿਸ ‘ਚ ਪੀਸ ਆਫੀਸਰ    9 ਮਈ ਨੂੰ ਹੋਵੇਗਾ ਪੱਛਮੀ ਬੰਗਾਲ ਦੇ ਨਵੇਂ CM ਦਾ ਸਹੁੰ ਚੁੱਕ ਸਮਾਗਮ, BJP ਦੇ ਸੂਬਾ ਪ੍ਰਧਾਨ ਨੇ ਦਿੱਤੀ ਜਾਣਕਾਰੀ   
‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
May 6, 2026
Vande-mataram

‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ



ਕੇਂਦਰ ਸਰਕਾਰ ਨੇ ਵੰਦੇ ਮਾਤਰਮ ਨੂੰ ਰਾਸ਼ਟਰਗਾਣ ‘ਜਨ ਗਣ ਮਨ’ ਦੇ ਬਰਾਬਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਜਿੱਤ ਦੇ ਬਾਅਦ PM ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਪਹਿਲੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਬੈਠਕ ਵਿਚ ਰਾਸ਼ਟਰੀ ਗੌਰਵ ਅਪਮਾਨ ਰੋਕੂ ਅਧਿਨਿਯਮ ਵਿਚ ਸੋਧ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਕੈਬਨਿਟ ਦੇ ਫੈਸਲੇ ਮੁਤਾਬਕ ਬਿਕਰਮ ਚੰਦ ਚਟਰਜੀ ਰਚਿਤ ਵੰਦੇ ਮਾਤਰਮ ‘ਤੇ ਹੁਣ ਉਹ ਸਾਰੇ ਨਿਯਮ ਤੇ ਪਾਬੰਦੀਆਂ ਲਾਗੂ ਹੋਣਗੀਆਂ ਜੋ ਮੌਜੂਦਾ ਸਮੇਂ ਰਾਸ਼ਟਰ ਗਾਣ ‘ਤੇ ਲਾਗੂ ਹਨ। ਯਾਨੀ ਇਸ ਦੇ ਅਪਮਾਨ ਜਾਂ ਗਾਣ ਵਿਚ ਰੁਕਾਵਟ ਪਾਉਣ ਦੀ ਸਥਿਤੀ ਵਿਚ ਸਜ਼ਾ ਹੋਵੇਗੀ। ਅਜੇ ਰਾਸ਼ਟਰੀ ਝੰਡਾ, ਸੰਵਿਧਾਨ ਤੇ ਰਾਸ਼ਟਰ ਗਾਣ ਦੇ ਅਪਮਾਨ ‘ਤੇ ਜੇਲ੍ਹ, ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ ਤੇ ਹੁਣ ਵੰਦੇ ਮਾਤਰਮ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ।
ਸਰਕਾਰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਹ ਬਦਲਾਅ ਕਰ ਰਹੀ ਹੈ। ਇਸ ਲਈ ਕਾਨੂੰਨ ਦੀ ਧਾਰਾ 3 ਵਿਚ ਸੋਧ ਕੀਤੀ ਜਾਵੇਗੀ। ਇਸ ਧਾਰਾ ਮੁਤਾਬਕ ਜੇਕਰ ਕੋਈ ਵਿਅਕਤੀ ਜਾਣਬੁਝ ਕੇ ਰਾਸ਼ਟਰ ਗਾਣੇ ਵਿਚ ਰੁਕਾਵਟ ਪਾਉਂਦਾ ਹੈ ਜਾਂ ਇਸ ਨੂੰ ਰੋਕਦਾ ਹੈ ਤਾਂ ਉਸ ਨੂੰ 3 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਦੁਬਾਰਾ ਅਪਰਾਧ ਕਰਨ ‘ਤੇ ਘੱਟੋ-ਘੱਟ ਇਕ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਸੋਧ ਦੇ ਬਾਅਦ ਇਹੀ ਨਿਯਮ ਵੰਦੇ ਮਾਤਰਮ ‘ਤੇ ਵੀ ਲਾਗੂ ਹੋਣਗੇ। ਕੇਂਦਰ ਨੇ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਇਨ ਲਈ ਅਧਿਕਾਰਕ ਪ੍ਰੋਟੋਕਾਲ ਲਈ ਗਾਈਡਲਾਈਨ ਜਾਰੀ ਕੀਤੀ। ਗਾਈਡ ਲਾਈਨ ਮੁਤਾਬਕ ਵੰਦੇ ਮਾਤਰਮ ਦਾ ਸੰਪੂਰਨ ਅਧਿਕਾਰਕ ਵਰਜਨ ਜਿਸ ਵਿਚ 6 ਸਲੋਕ ਹਨ ਤੇ ਜਿਸ ਦੀ ਮਿਆਦ ਲਗਭਗ 3 ਮਿੰਟ 10 ਸੈਕੰਡ ਹੈ, ਮੁੱਖ ਰਾਜਕੀ ਸਮਾਰੋਹਾਂ ਦੌਰਾਨ ਵਜਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚ ਰਾਸ਼ਟਰੀ ਝੰਡਾ ਲਹਿਰਾਉਣਾ, ਰਾਸ਼ਟਰਪਤੀ, ਰਾਜਪਾਲਾਂ ਦੇ ਅਧਿਕਾਰਕ ਪ੍ਰੋਗਾਰਮਾਂ ਵਿਚ ਰਸਮੀ ਆਗਮਨ ਵਰਗੇ ਸਮਾਰੋਹਾਂ ਵਿਚ ਉਨ੍ਹਾਂ ਦੇ ਨਿਰਧਾਰਤ ਭਾਸ਼ਣਾਂ ਤੋਂ ਪਹਿਲਾਂ ਤੇ ਬਾਅਦ ਦੇ ਪ੍ਰੋਗਰਾਮ ਸ਼ਾਮਲ ਹਨ

Vande mataram


Recommended Posts