ਲੈਂਡਿੰਗ ਦੌਰਾਨ Air India ਫਲਾਈਟ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ    ਪੁਲਵਾਮਾ ਹਮਲੇ 'ਚ ਸ਼ਾਮਲ ਅੱਤਵਾਦੀ ਹਮਜ਼ਾ ਬੁਰਹਾਨ ਦਾ ਕਤਲ    ਪੰਜਾਬ ਸਰਕਾਰ ਵਲੋਂ ਅਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਸ਼ੁਰੂ    ਪੰਜਾਬ ਸਰਕਾਰ ਵਲੋਂ ਅਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਸ਼ੁਰੂ    ਹਾਈਕੋਰਟ ਵੱਲੋਂ ਪੰਜਾਬ ਦੇ ਸਾਰੇ ਕਰਮਚਾਰੀਆਂ ਨੂੰ ਵੱਡੀ ਰਾਹਤ, DA ਬਰਾਬਰੀ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ    Spouse Visa ‘ਤੇ ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖ਼ਬਰ! ਨਿਯਮ ‘ਚ ਕੀਤੀ ਗਈ ਸਖ਼ਤੀ, ਹੁਣ ਪਾਸ ਕਰਨਾ ਪਵੇਗਾ ਇੰਗਲਿਸ਼ ਟੈਸਟ    ਹਰਿਆਣਾ ਦੇ ਸਾਰੇ ਸਕੂਲਾਂ ਵਿਚ 25 ਮਈ ਤੋਂ 30 ਜੂਨ ਤੱਕ ਰਹਿਣਗੀਆਂ ਗਰਮੀਆਂ ਦੀਆਂ ਛੁੱਟੀਆਂ    ਮੋਹਾਲੀ ‘ਚ ਦਾਦਾ-ਦਾਦੀ ਸਾਹਮਣੇ ਬੱਚੀ ਦੀ ਕਿਡਨੈਪਿੰਗ, ਮਾਂ ਨੇ ਰਚੀ ਸਾਜ਼ਿਸ਼; CCTV ‘ਚ ਵਾਰਦਾਤ ਕੈਦ    ਮੋਹਾਲੀ ‘ਚ ਦਾਦਾ-ਦਾਦੀ ਸਾਹਮਣੇ ਬੱਚੀ ਦੀ ਕਿਡਨੈਪਿੰਗ, ਮਾਂ ਨੇ ਰਚੀ ਸਾਜ਼ਿਸ਼; CCTV ‘ਚ ਵਾਰਦਾਤ ਕੈਦ    ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ   
ਕੈਲੀਫੋਰਨੀਆਂ ’ਚ ਪੰਜਾਬੀ ਟਰੱਕ ਡਰਾਇਵਰ ਨੇ ਫਿਰ ਦਿੱਤਾ ਇਕ ਦਰਦਨਾਕ ਹਾਦਸੇ ਨੂੰ ਅੰਜ਼ਾਮ-2 ਲੋਕਾਂ ਦੀ ਮੌਤ
May 21, 2026
Punjabi-Drivar-Road-Accident

ਕੈਲੀਫੋਰਨੀਆਂ ’ਚ ਪੰਜਾਬੀ ਟਰੱਕ ਡਰਾਇਵਰ ਨੇ ਫਿਰ ਦਿੱਤਾ ਇਕ ਦਰਦਨਾਕ ਹਾਦਸੇ ਨੂੰ ਅੰਜ਼ਾਮ-2 ਲੋਕਾਂ ਦੀ ਮੌਤ

ਜਦੋਂ ਇਮੀਗ੍ਰੇਸ਼ਨ ਖ਼ਾਸ ਕਰ ਹਜ਼ਾਰਾਂ ਕੱਚੇ ਟਰੱਕ ਡਰਾਇਵਰਾਂ ਦੇ ਲਾਇਸੈਂਸ ਰੱਦ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਸਖ਼ਤੀ ਦਰਮਿਆਨ ਇਕ ਪੰਜਾਬੀ ਟਰੱਕ ਡਰਾਈਵਰ ’ਤੇ ਕੱਲ੍ਹ ਹਾਈਵੇਅ 99 'ਤੇ ਡੋਡਾਈ ਸ਼ਹਿਰ ਨੇੜੇ ਹਾਰਨੀ ਲੇਨ ਕੋਲ ਇਕ ਦੁਰਘਟਨਾ ਦੌਰਾਨ ਦੋ ਲੋਕਾਂ ਦੇ ਮਾਰ ਜਾਣ ਤੇ ਪੰਜ ਜ਼ਖ਼ਮੀ ਕਰਨ ਦੇ ਦੋਸ਼ਾਂ ਦੇ ਨਾਲ ਨਾਲ ਹਾਦਸੇ ਵਾਲੀ ਥਾਂ ਤੋਂ ਭੱਜਣ ਦਾ ‘ਹਿੱਟ ਐਂਡ ਰੰਨ’ ਦਾ ਦੋਸ਼ ਵੀ ਲਗਾਇਆ ਗਿਆ ਹੈ।ਦੋ ਲੋਕਾਂ ਦੀ ਥਾਂ ’ਤੇ ਹੀ ਮੌਤ ਹੋਣ ਦੀ ਖਬਰ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਤਿੰਨ ਵਾਹਨ ਇਕ ਟੋਇਟਾ ਕੈਮਰੀ, ਨਿਸਾਨ ਫਰੰਟੀਅਰ ਅਤੇ ਕੀਆ ਫੋਰਟ ਬਿਲਕੁੱਲ ਸੱਜੇ ਲੇਨ ਵਿਚ ਰੁਕਣ ਲਈ ਹੌਲੀ ਹੋ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਕ ਫਰੇਟਲਾਈਨਰ ਟਰੱਕ ਤਿੰਨ ਵਾਹਨਾਂ ਦੇ ਪਿੱਛੇ ਆ ਰਿਹਾ ਸੀ।ਟਰੱਕ ਡਰਾਈਵਰ, ਜਿਸ ਦੀ ਪਛਾਣ 24 ਸਾਲਾ ਮਨਵੀਰ ਸਿੰਘ ਵਜੋਂ ਕੀਤੀ ਗਈ ਹੈ, ਆਪਣੇ ਟਰੱਕ ਨੂੰ ਰੋਕਣ ਵਿਚ ਅਸਫ਼ਲ ਰਿਹਾ ਅਤੇ ਕੀਆ ਫੋਰਟ ਦੇ ਪਿਛਲੇ ਹਿੱਸੇ ਵਿਚ ਟਕਰਾ ਗਿਆ। ਇਸ ਕਾਰਨ ਇਕ ਚੇਨ ਦੁਰਘਟਨਾ ਵਾਪਰੀ, ਜਿਸ ਨਾਲ ਫੋਰਟ ਫਰੰਟੀਅਰ ਨਾਲ ਟਕਰਾ ਗਿਆ ਅਤੇ ਫਰੰਟੀਅਰ ਕੈਮਰੀ ਨਾਲ।
ਪੁਲਿਸ ਅਨੁਸਾਰ ਮਾਰੇ ਜਾਣ ਵਾਲੇ ਲੋਕਾਂ ਦੀ ਉਮਰ 16 ਤੋਂ 20 ਸਾਲ ਦੇ ਦਰਮਿਆਨ ਸੀ। ਪੰਜ ਹੋਰ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾੲਵੇਅ ਪੈਟਰੋਲ ਨੇ ਦੱਸਿਆ ਕਿ ਮਨਵੀਰ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ,ਜਿਸ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਮਨਵੀਰ ਕਥਿਤ ਤੌਰ 'ਤੇ 2023 ਵਿਚ ਐਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਅਤੇ ਬਾਅਦ ਵਿਚ ਬਾਈਡੇਨ ਪ੍ਰਸ਼ਾਸਨ ਦੁਆਰਾ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਥਾਨਕ ਮੀਡੀਆ ਨੇ ਇਹ ਵੀ ਲਿਖਿਆ ਹੈ ਕਿ ਮਨਵੀਰ ਦੀ ਗ੍ਰਿਫਤਾਰੀ ਪਿਛਲੇ ਸਾਲ ਤੋਂ ਖਤਰਨਾਕ ਹਾਦਸਿਆ ਵਿਚ ਦੋਸ਼ੀ ‘ਸਿੰਘ’ ਨਾਮ ਵਾਲਾ ਚੌਥਾ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਵੀ ਹੈ।

Punjabi Drivar Road Accident


Recommended Posts