ਪੰਜਾਬ ਦੇ ਤਰੁਣ ਚੁੱਘ ਦੀ ਰਾਜ ਸਭਾ ‘ਚ ਐਂਟਰੀ ਤੈਅ, ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਬਣਾਇਆ ਉਮੀਦਵਾਰ
June 4, 2026 / main news
ਪੰਜਾਬ ਦੇ ਤਰੁਣ ਚੁੱਘ ਦੀ ਰਾਜ ਸਭਾ ‘ਚ ਐਂਟਰੀ ਤੈਅ, ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਬਣਾਇਆ ਉਮੀਦਵਾਰ
ਭਾਜਪਾ ਨੇ ਆਪਣੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ
ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਵੱਲੋਂ 2026 ਦੀਆਂ ਰਾਜ
ਸਭਾ ਚੋਣਾਂ ਅਤੇ ਓਡੀਸ਼ਾ ਉਪ ਚੋਣਾਂ ਲਈ ਜਾਰੀ ਕੀਤੀ ਗਈ ਸੂਚੀ ਵਿੱਚ ਤਰੁਣ ਚੁੱਘ ਦਾ ਨਾਮ ਸ਼ਾਮਲ
ਹੈ।
ਭਾਜਪਾ ਦੇ ਰਾਸ਼ਟਰੀ ਮਹਾਸਚਿਵ ਤਰੁਣ ਚੁੱਘ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ
ਇੱਕ ਹਨ ਅਤੇ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਹਨ। ਪਾਰਟੀ ਨੇ ਉਨ੍ਹਾਂ ‘ਤੇ ਭਰੋਸਾ ਜਤਾਉਂਦਿਆਂ
ਮੱਧ ਪ੍ਰਦੇਸ਼ ਤੋਂ ਰਾਜ ਸਭਾ ਭੇਜਣ ਦਾ ਫ਼ੈਸਲਾ ਕੀਤਾ ਹੈ।
ਜਾਰੀ ਸੂਚੀ ਅਨੁਸਾਰ ਮੱਧ ਪ੍ਰਦੇਸ਼ ਤੋਂ ਤਰੁਣ ਚੁੱਘ ਅਤੇ ਰਜਨੀਸ਼ ਅਗਰਵਾਲ,
ਰਾਜਸਥਾਨ ਤੋਂ ਡਾ. ਅਲਕਾ ਗੁਰਜਰ ਅਤੇ ਡਾ. ਸਤੀਸ਼ ਪੂਨੀਆ, ਗੁਜਰਾਤ
ਤੋਂ ਰਾਜੂਭਾਈ ਸ਼ੁਕਲਾ, ਮੁਕੇਸ਼ ਭਾਈ ਰਾਠਵਾ, ਮਾਨ ਸਿੰਘ ਪਰਮਾਰ ਅਤੇ ਜੀਤੇਂਦਰ ਮੇਘਜੀਭਾਈ ਕੰਜਾਰੀਆ ਨੂੰ ਉਮੀਦਵਾਰ ਬਣਾਇਆ ਗਿਆ
ਹੈ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾ ਅਤੇ ਮਣੀਪੁਰ ਤੋਂ ਏ. ਸ਼ਾਰਦਾ ਦੇਵੀ ਨੂੰ
ਵੀ ਮੌਕਾ ਦਿੱਤਾ ਗਿਆ ਹੈ।
ਗੌਰਤਲਬ ਹੈ ਕਿ ਹਾਲ ਹੀ ਵਿੱਚ ਭਾਜਪਾ ਨੇ ਪੰਜਾਬ ਇਕਾਈ ਵਿੱਚ ਵੱਡੇ ਬਦਲਾਅ ਕਰਦਿਆਂ
ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੀ ਥਾਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਇਆ ਸੀ।
ਅਜਿਹੇ ਵਿੱਚ ਤਰੁਣ ਚੁੱਘ ਦਾ ਰਾਜ ਸਭਾ ਲਈ ਨਾਮਜ਼ਦ ਹੋਣਾ ਪੰਜਾਬ ਭਾਜਪਾ ਲਈ ਇੱਕ ਹੋਰ ਅਹਿਮ
ਸਿਆਸੀ ਘਟਨਾ ਮੰਨੀ ਜਾ ਰਹੀ ਹੈ।
Tarun Chugh