MP ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦੀ ਸੁਰੱਖਿਆ ਵਾਪਸ ਲੈਣ ਦਾ ਮਾਮਲਾ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ    ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ    ਪੰਜਾਬ ਦੇ ਤਰੁਣ ਚੁੱਘ ਦੀ ਰਾਜ ਸਭਾ ‘ਚ ਐਂਟਰੀ ਤੈਅ, ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਬਣਾਇਆ ਉਮੀਦਵਾਰ    ‘ਖਾਲਸਾ ਟੈਕਸ’ ਵਿਵਾਦ ਗਰਮਾਇਆ: ਸੀਐਮ ਸੁੱਖੂ ਨੇ ਭਗਵੰਤ ਮਾਨ ਤੋਂ ਮੰਗੀ ਸਖ਼ਤ ਕਾਰਵਾਈ    ਆਪ੍ਰੇਸ਼ਨ ਬਲੂ ਸਟਾਰ ਦੇ ਬਰਸੀ ਸਮਾਗਮਾਂ ਦੀ ਸ਼ੁਰੂਆਤ,ਪੁਲਿਸ ਨੇ ਸੁਰੱਖਿਆ ਕੀਤੀ ਸਖਤ    ਟੀਮ ਇੰਡੀਆ ਨੂੰ ਵੱਡਾ ਝਟਕਾ: ਅਫ਼ਗਾਨਿਸਤਾਨ ਸੀਰੀਜ਼ ਤੋਂ ਬਾਹਰ ਹੋਏ ਵਿਰਾਟ ਕੋਹਲੀ    PRTC ਦੇ ਕੱਚੇ ਕਰਮਚਾਰੀਆਂ ਨੂੰ ਝਟਕਾ, ਹਾਈਕੋਰਟ ਨੇ ਪੱਕਾ ਕਰਨ ਦੇ ਹੁਕਮ ‘ਤੇ ਲਾਈ ਰੋਕ    ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦਫ਼ਤਰ ਵਿਖੇ ਸਾਂਭਿਆ ਪ੍ਰਧਾਨਗੀ ਦਾ ਅਹੁਦਾ    ਗੁੰਮਸ਼ੁਦਾ ਭਗੋੜੇ ਦੀ ਭਾਲ… ਮਜੀਠੀਆ ਦੇ ਲਾਪਤਾ ਹੋਣ ਦੇ ਲਗੇ ਪੋਸਟਰ, ਪੁਲਿਸ ਨੇ ਜਾਰੀ ਕੀਤਾ ਹੈ ਲੁੱਕਆਊਟ ਸਰਕੂਲਰ ਜਾਰੀ    ਨਹੀਂ ਚੱਲੇਗੀ ਨਿੱਜੀ ਸਕੂਲਾਂ ਦੀ ਮਨਮਰਜ਼ੀ, ਮੁੱਖ ਮੰਤਰੀ ਨੇ ਦੇ ਦਿੱਤਾ ਵੱਡਾ ਬਿਆਨ   
MP ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦੀ ਸੁਰੱਖਿਆ ਵਾਪਸ ਲੈਣ ਦਾ ਮਾਮਲਾ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
June 4, 2026
Notice-issued-to-punjab-governme

MP ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦੀ ਸੁਰੱਖਿਆ ਵਾਪਸ ਲੈਣ ਦਾ ਮਾਮਲਾ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦੀ ਸੁਰੱਖਿਆ ਵਾਪਸ ਲੈਣ ਦਾ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਵਕੀਲ ਸਿਮਰਨਜੀਤ ਸਿੰਘ ਦੀ ਪਟੀਸ਼ਨ ’ਤੇ ਇਹ ਕਾਰਵਾਈ ਕੀਤੀ ਗਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 10 ਜੂਨ ਤੋਂ ਪਹਿਲਾਂ ਜਵਾਬ ਦਾਖਲ ਕਰਨ ਦਾ ਹੁਕਮ ਜਾਰੀ ਕੀਤਾ ਹੈ। 
ਦੱਸ ਦਈਏ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਅਤੇ ਕੁਝ ਵੱਖਵਾਦੀਆਂ ਨੇ 10 ਲੋਕਾਂ ਦੀ ਲਿਸਟ ਜਾਰੀ ਕੀਤੀ ਸੀ। ਇਸ ਲਿਸਟ ’ਚ ਐਡਵੋਕੇਟ ਸਿਮਰਨਜੀਤ ਸਿੰਘ ਦਾ ਨਾਂਅ ਵੀ ਸ਼ਾਮਲ ਹੈ। ਇਸ ਲਿਸਟ ਦੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਸਾਲ ਐਡਵੋਕੇਟ ਸਿਮਰਨਜੀਤ ਸਿੰਘ ਨੂੰ ਸੁਰੱਖਿਆ ਮਿਲੀ ਸੀ। 


ਹਾਲਾਂਕਿ, ਹੁਣ ਬਿਨਾਂ ਕਿਸੇ ਖਤਰੇ ਦੇ ਮੁਲਾਂਕਣ ਦੇ ਉਸਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਜਦਕਿ ਵਕੀਲ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਅਜੇ ਵੀ ਖਤਰਾ ਹੈ। ਇਸ ਲਈ, ਐਡਵੋਕੇਟ ਸਿਮਰਨਜੀਤ ਸਿੰਘ ਨੇ ਹੁਣ ਆਪਣੀ ਵਾਪਸ ਲਈ ਗਈ ਸੁਰੱਖਿਆ ਨੂੰ ਬਹਾਲ ਕਰਨ ਲਈ ਹਾਈ ਕੋਰਟ ਦਾ ਰੁਖ ਕੀਤਾ ਹੈ। 
ਐਡਵੋਕੇਟ ਸਿਮਰਨਜੀਤ ਸਿੰਘ ਇਸ ਸਮੇਂ ਗੁਰਪ੍ਰੀਤ ਸਿੰਘ ਹਰੀਨੌ ਕਤਲ ਕੇਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਲੜ ਰਹੇ ਹਨ। ਉੱਥੇ ਹੀ ਅੰਮ੍ਰਿਤਪਾਲ ਸਿੰਘ ਦੇ ਸੰਸਦ ਚੋਣਾਂ ਨੂੰ ਚੁਣੌਤੀ ਦਿੰਦੇ ਹੋਏ ਵਿਕਰਮਜੀਤ ਸਿੰਘ ਦੋਆਬੀ ਨੇ ਹਾਈਕੋਰਟ ’ਚ ਜੋ ਪਟੀਸ਼ਨ ਦਾਇਰ ਕੀਤੀ ਹੈ ਉਸ ’ਚ ਵੀ ਉਹ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਅਤੇ ਦੋਆਬੀ ਵੱਲੋਂ ਪੇਸ਼ ਹੋ ਰਹੇ ਹਨ। 

Notice issued to punjab government


Recommended Posts