ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ !    ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ    ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!    ਕਥਿਤ ਵਿਵਾਦਿਤ ਵੀਡੀਓ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਪੰਥ ਦੋਖੀ ਕਰਾਰ    ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ    ਵੱਡੀ ਖਬਰ : ਬਿਕਰਮ ਮਜੀਠੀਆ ਸਣੇ 3 ਨੂੰ ਮਿਲੀ ਜ਼ਮਾਨਤ, ਥਾਣੇ 'ਚੋਂ ਮੁਲਜ਼ਮ ਛੁਡਾਉਣ ਦੇ ਲੱਗੇ ਸਨ ਦੋਸ਼   
CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ
June 15, 2026
Jathedars-of-sri-akal-takht-sahi

CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪਹੁੰਚ ਚੁੱਕੇ ਹਨ। ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਗੜਗੱਜ ਕੇ ਕਿਹਾ ਕਿ ਅਕਾਲ ਤਖ਼ਤ ਦੀ ਸਰਵਉੱਚਤਾ ਸਦੀਵੀ ਕਾਇਮ ਰਹੇਗੀ ਕੋਈ ਵੀ ਸ਼ਕਤੀ ਕਦੇ ਵੀ ਇਸ ਦੇ ਵਿਰੁੱਧ ਨਹੀਂ ਖੜ੍ਹੀ ਹੋਈ ਹੈ ਅਤੇ ਨਾ ਹੀ ਕਦੇ ਖੜ੍ਹੀ ਹੋ ਸਕਦੀ ਹੈ, ਕਿਉਂਕਿ ਇਹ ਸਰਵ ਸ਼ਕਤੀਮਾਨ ਦੇ ਸਦੀਵੀ ਤਖਤ ਹੈ। ਇਸ ਤਖ਼ਤ ਦੀ ਸਰਵ ਉੱਚਤਾ ਲਈ ਆਪਣਾ ਸਿਰ ਕਟਵਾਉਣ ਲਈ ਤਿਆਰ ਹਾਂ ਪਰ ਇਸ ਤਖਤ ਦੀ ਮਾਨ ਮਰਿਆਦਾ ਨੂੰ ਢਾਹ ਨਹੀਂ ਲੱਗਣ ਦੇਵਾਂਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਦੀ ਕਿਸੇ ਵੀ ਸਰਕਾਰੀ ਕੋਸ਼ਿਸ਼ ਜਾਂ ਧਮਕੀ ਨੂੰ ਬਰਦਾਸ਼ਤ ਨਹੀਂ ਕਰਨਗੇ।ਮੀਟਿੰਗ ਵਿੱਚ ਮੁੱਖ ਤਿੰਨ ਮੁੱਦੇ ਰੱਖੇ ਗਏ ਹਨ। ਇਸ ਵਿਚ ਬੇਅਦਬੀ ਕਾਨੂੰਨ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਾਇਰਲ ਵੀਡੀਓ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਸੀਐੱਮ ਮਾਨ ਦੀ ਵੀਡੀਓ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਜਦੋਂ ਇਸ ਵੀਡੀਓ ਬਾਰੇ ਪੁੱਛਿਆ ਗਿਆ ਸੀ ਤਾਂ ਮੁੱਖ ਮੰਤਰੀ ਵੱਲੋਂ ਮੀਡੀਆ ਅੱਗੇ ਵੀ ਇਹ ਕਿਹਾ ਗਿਆ ਸੀ ਕਿ ਇਹ ਵੀਡੀਓ ਨਕਲੀ ਹੈ ਤੇ ਇਸ ਦੀ ਫੋਰੈਂਸਿਕ ਜਾਂਚ ਕਰਵਾ ਲਈ ਜਾਵੇ ਜਦਕਿ ਦੋ ਲੈਬਾਂ ਤੋਂ ਇਸਦੀ ਜਾਂਚ ਕਰਵਾਈ ਗਈ ਤੇ ਇਹ ਵੀਡੀਓ ਅਸਲੀ ਹੈ।

Jathedars of sri akal takht sahib


Recommended Posts