ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ
June 19, 2026
ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ
ਪਠਾਨਕੋਟ ਤੋਂ ਅਮਰੀਕਾ ਘੁੰਮਣ ਗਏ 18 ਸਾਲਾਂ
ਪੰਜਾਬੀ ਨੌਜਵਾਨ ਦੀ ਘੋੜਾ ਬੱਘੀ ਤੋਂ ਡਿੱਗ ਕੇ ਮੌਤ ਹੋ ਗਈ। ਨੌਜਵਾਨ ਪਰਿਵਾਰ ਨਾਲ ਪਹਿਲੀ ਵਾਰ
ਨਿਊਯਾਰਕ ਦੇ ਮਸ਼ਹੂਰ ‘ਸੈਂਟਰਲ ਪਾਰਕ’ ਘੁੰਮਣ ਆਇਆ ਸੀ, ਇਥੇ
ਨੌਜਵਾਨ ਨੇ ਘੋੜਾ ਬੱਘੀ ਦੀ ਸਵਾਰੀ ਕੀਤੀ। ਥੋੜ੍ਹੀ ਦੂਰ ਜਾ ਕੇ ਅਚਾਨਕ ਬੇਕਾਬੂ ਹੋ ਕੇ ਘੋੜਾ ਦੌੜ
ਪਿਆ, ਜਿਸ ਨਾਲ ਗੱਡੀ ਪਲਟ ਗਈ ਤੇ ਨੌਜਵਾਨ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਹਾਦਸੇ ਤੋਂ
ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਚਾਰ ਦਿਨ
ਪਹਿਲਾਂ ਹੀ ਆਪਣੇ ਪਰਿਵਾਰ ਨਾਲ ਨਿਊਯਾਰਕ ਗਿਆ ਸੀ।
ਮ੍ਰਿਤਕ ਦੀ ਪਛਾਣ ਰੋਮਾਂਚ ਮਹਾਜਨ (18) ਵਜੋਂ ਹੋਈ
ਹੈ, ਜੋ ਕਿ ਪਠਾਨਕੋਟ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਸਿਰ ਵਿੱਚ
ਗੰਭੀਰ ਸੱਟ ਲੱਗਣ ਕਾਰਨ ਹੋਈ। ਪੂਰਾ ਪਰਿਵਾਰ ਇੱਕ ਹਫ਼ਤੇ ਦੀ ਯਾਤਰਾ ਲਈ ਅਮਰੀਕਾ ਗਿਆ ਸੀ।
ਨਿਊਯਾਰਕ ਪੁਲਿਸ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਮਨ ਮਹਾਜਨ ਆਪਣੇ ਪਿਤਾ
ਦੀਪਕ ਮਹਾਜਨ, ਮਾਂ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਨਾਲ ਇੱਕ ਰਵਾਇਤੀ
ਘੋੜਾ ਬੱਘੀ ਵਿੱਚ ਸੈਂਟਰਲ ਪਾਰਕ ਦਾ ਵਿਚ ਘੁੰਮ ਰਿਹਾ ਸੀ। ਇਸੇ ਦੌਰਾਨ ਚੈਰੀ ਹਿਲ ਇਲਾਕੇ ੇ ਕੋਲ ਘੋੜਾ
ਅਚਾਨਕ ਕਿਸੇ ਗੱਲ ਤੋਂ ਡਰ ਗਿਆ ਅਤੇ ਬੇਕਾਬੂ ਹੋ ਕੇ ਦੌੜਣ ਲੱਗਾ। ਬੇਕਾਬੂ ਘੋੜਾ ਬੱਘੀ ਨੂ ਘਸੀਟਦੇ
ਹੋਏ ਦੂਜੇ ਪਾਸੇ ਭੱਜਿਆ ਤੇ ਦੂਜੀ ਘੋੜਾ-ਬੱਘੀ ਨਾਲ ਟਕਰਾ ਗਿਆ। ਟੱਕਰ ਇੰਨੀ ਜੋਰਦਾਰ ਸੀ ਕਿ ਬੱਘੀ
ਸੜਕ ਵਿਚਾਲੇ ਪਲਟ ਗਈ ਤੇ ਰਮਨ ਉਛਲ ਕੇ ਕੰਕ੍ਰੀਟ ਦੀ ਸੜਕ ‘ਤੇ ਜਾ ਡਿੱਗਿਆ, ਜਿਸ ਨਾਲ
ਉਸ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ।
ਇੱਕ ਨਜ਼ਦੀਕੀ ਪਰਿਵਾਰਕ ਦੋਸਤ ਨੇ ਦੱਸਿਆ ਕਿ ਪੂਰਾ ਪਰਿਵਾਰ ਬੱਘੀ ਵਿੱਚ ਸਵਾਰ ਸੀ।
ਜਿਵੇਂ ਹੀ ਘੋੜਾ ਡਰਿਆ, ਬੱਘੀ ਚਾਲਕ ਉਸ ਦੇ ਪਿੱਛੇ ਭੱਜਿਆ, ਪਰ ਘੋੜਾ ਤੇਜ਼ੀ ਨਾਲ ਬੱਘੀ ਲੈ ਕੇ ਭੱਜ ਗਿਆ।
ਪਰਿਵਾਰ ਮੁਤਾਬਕ ਮੋਰਾਂਚ ਅਤੇ ਉਸਦੀ ਮਾਂ, ਪ੍ਰਿਆ, ਇੱਕ ਪਾਸੇ
ਬੈਠੇ ਸਨ। ਜਿਵੇਂ ਹੀ ਘੋੜਾ ਦੌੜਿਆ ਗੱਡੀ ਬੇਕਾਬੂ ਹੋ ਗਈ ਅਤੇ ਪ੍ਰਿਆ ਬੱਘੀ ਤੋਂ ਡਿੱਗ ਪਈ।
ਰੋਮਾਂਚ ਨੇ ਆਪਣੀ ਮਾਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।
ਹਾਦਸੇ ਵਿਚ ਪ੍ਰਿਆ ਮਹਾਜਨ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਲਾਂਕਿ, ਰੋਮਾਂਚ
ਸਿਰ ਦੇ ਭਾਰ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗੀ। ਉਸ ਦਾ ਦੋ ਦਿਨ ਹਸਪਤਾਲ ਵਿੱਚ ਇਲਾਜ
ਚੱਲਿਆ, ਪਰ ਅੰਦਰੂਨੀ ਖੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ।
ਰੋਮਾਂਚ ਦੇ ਪਿਤਾ ਦੀਪਕ ਮਹਾਜਨ ਪਠਾਨਕੋਟ ਵਿੱਚ ਇੱਕ ਟ੍ਰੈਵਲ ਏਜੰਸੀ ਚਲਾਉਂਦੇ ਹਨ।
ਰੋਮਾਂਚ ਇੱਕ ਹੁਸ਼ਿਆਰ ਵਿਦਿਆਰਥੀ ਸੀ ਤੇ 12ਵੀਂ ਜਮਾਤ ਵਿੱਚ 90 ਫੀਸਦੀ
ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ, ਪਰਿਵਾਰ ਰੋਮਾਂਚ ਨੂੰ ਵਿਦੇਸ਼ ਪੜ੍ਹਨ ਲਈ ਭੇਜਣ
ਬਾਰੇ ਵਿਚਾਰ ਕਰ ਰਿਹਾ ਸੀ।
Boy dies after horse drawn
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories