ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ
June 24, 2026
ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੱਜ ਐਸਸੀ ਕਮਿਸ਼ਨ ਵੱਲੋਂ ਧਾਰਮਿਕ ਸਜ਼ਾ
ਸੁਣਾਈ ਗਈ। ਉਹ ਅੱਜ ਚੰਡੀਗੜ੍ਹ ਵਿਖੇ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਦਾ ਪੂਰਾ
ਪੱਖ ਸੁਣਨ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਨੂੰ ਚਾਰ ਧਾਰਮਿਕ ਥਾਵਾਂ ‘ਤੇ ਸਿਰ ਝੁਕਾਉਣ ਅਤੇ
ਅਸ਼ੀਰਵਾਦ ਲੈਣ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਬਿੱਟੂ ਵੱਲੋਂ ਪੁਲਿਸ ਵਿਰੋਧੀ ਇਤਰਾਜ਼ਯੋਗ
ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਮਿਸ਼ਨ ਅੱਗੇ ਆਪਣਾ ਪੱਖ ਰੱਖਦੇ ਹੋਏ ਬਿੱਟੂ ਨੇ ਕਿਹਾ ਕਿ ਮੇਰੇ ਸ਼ਬਦ 100 ਫ਼ੀਸਦੀ
ਕਾਨੂੰਨੀ ਤੌਰ ’ਤੇ ਗਲਤ ਸਨ ਤੇ ਮੈਂ 3-4 ਚੈਨਲਾਂ ’ਤੇ ਇਸ ਲਈ ਮੁਆਫ਼ੀ ਵੀ ਮੰਗੀ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਕਾਊਂਟ
ਤੋਂ ਵੀਡੀਓ ਵੀ ਡਿਲੀਟ ਕਰ ਕਰ ਦਿੱਤੀ।
ਸੁਣਵਾਈ ਤੋਂ ਬਾਅਦ ਕਮਿਸ਼ਨ ਨੇ ਬਿੱਟੂ ਨੂੰ ਚਾਰ ਵੱਖ ਵੱਖ ਧਾਰਮਿਕ ਸਥਾਨਾਂ ‘ਤੇ
ਮੱਥਾ ਟੇਕਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਉਨ੍ਹਾਂ ਦਾ ਪੱਖ ਸੁਣਨ ਉਪਰੰਤ ਇਹ ਫ਼ੈਸਲਾ
ਸੁਣਾਇਆ। ਕਮਿਸ਼ਨ ਦੇ ਫ਼ੈਸਲੇ ਤੋਂ ਬਾਅਦ ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ
ਰਵਨੀਤ ਸਿੰਘ ਬਿੱਟੂ ਵਲੋਂ ਨਿਰਧਾਰਿਤ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਦੀ ਪ੍ਰਕਿਰਿਆ ਕਦੋਂ ਅਤੇ
ਕਿਸ ਤਰੀਕੇ ਨਾਲ ਪੂਰੀ ਕੀਤੀ ਜਾਂਦੀ ਹੈ। ਉਧਰ, ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ
ਰਹੀ ਹੈ।
ਐਸ. ਸੀ. ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਵਨੀਤ ਸਿੰਘ ਬਿੱਟੂ ਸ੍ਰੀ ਦਰਬਾਰ
ਸਾਹਿਬ (ਅੰਮ੍ਰਿਤਸਰ), ਫਿਲੌਰ ਸਥਿਤ ਡੇਰਾ ਬ੍ਰਹਮਦਾਸ, ਰਾਮਤੀਰਥ (ਅੰਮ੍ਰਿਤਸਰ) ਵਿਖੇ ਭਗਵਾਨ ਵਾਲਮੀਕਿ ਜੀ
ਦੇ ਡੇਰੇ ਅਤੇ ਡੇਰਾ ਬੱਲਾਂ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ।
ਬਿੱਟੂ ਨੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੋ ਲੋਕ ਡਟ ਕੇ ਖੜ੍ਹੇ
ਰਹਿੰਦੇ ਹਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ
ਗੱਲਬਾਤ ਅਤੇ ਸਮਝੌਤਾ ਕਰਨ ਵਾਲਿਆਂ ਨੂੰ ਮਾਫ਼ੀ ਅਤੇ ਸਤਿਕਾਰ ਮਿਲਦਾ ਹੈ। ਉਨ੍ਹਾਂ ਕਿਹਾ ਕਿ
ਕਮਿਸ਼ਨ ਵੱਲੋਂ ਅਸ਼ੀਰਵਾਦ ਲੈਣ ਦਾ ਹੁਕਮ ਮਿਲਣਾ ਉਨ੍ਹਾਂ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ।
ਉਨ੍ਹਾਂ ਇਸ ਮੌਕੇ ‘ਤੇ ਝੀਲ ਵਿਚ ਡੁਬਕੀ ਲਗਾਉਣ ਅਤੇ ਲੰਗਰ ਛੱਕਣ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ
ਇਸ ਨਾਲ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ ਹੈ।
ਹਰਪਾਲ ਚੀਮਾ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਬਿੱਟੂ ਨੇ ਸਖ਼ਤ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਉਸ ਫੋਟੋ ਅਤੇ ਮੀਟਿੰਗ ਬਾਰੇ ਚੀਮਾ ਨੂੰ ਠੀਕ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ
ਹੈ। ਉਨ੍ਹਾਂ ਵਿਜੇ ਸਾਂਪਲਾ ਨੂੰ ਉੱਚ ਅਹੁਦਾ ਦਿੱਤੇ ਜਾਣ ਅਤੇ ਉੱਥੇ ਆਪਣੇ ਨਾਲ ਬੈਠਣ ਦਾ ਜ਼ਿਕਰ
ਕੀਤਾ। ਬਿੱਟੂ ਨੇ ਇਹ ਵੀ ਕਿਹਾ ਕਿ ਚੀਮਾ ਵੱਲੋਂ ਪੇਸ਼ ਕੀਤੀ ਰਿਪੋਰਟ ਡਰਾ-ਧਮਕਾ ਕੇ ਤਿਆਰ ਕਰਵਾਈ
ਗਈ ਸੀ ਅਤੇ ਉਸ ਵਿਚ ਸੜਕਾਂ ਤੋਂ ਲੋਕਾਂ ਤੋਂ ਬਲਜਬਰੀ ਦਸਤਖਤ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ
ਇਸ ਮਾਮਲੇ ਵਿਚ ਇੱਕ ਕੇਸ ਤੋਂ ਬਾਅਦ ਹੁਣ ਤੱਕ 100 ਕੇਸ ਦਰਜ
ਹੋ ਚੁੱਕੇ ਹਨ।
ਬਿੱਟੂ ਨੇ ਮੁੱਖ ਮੰਤਰੀ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ
ਖੁਦ ਝੂਠ ਦੇ ਆਧਾਰ ਤੇ ਕੰਮ ਕਰਨ ਲੱਗ ਪੈਣ ਤਾਂ ਸੂਬੇ ਦੀ ਹਾਲਤ ਕੀ ਹੋਵੇਗੀ। ਉਨ੍ਹਾਂ ਇਹ ਵੀ
ਟਿੱਪਣੀ ਕੀਤੀ ਕਿ ਉਨ੍ਹਾਂ ਨੇ ਚੋਰਾਂ ਨਾਲ ਹੱਥ ਮਿਲਾਏ ਹਨ।
ਆਪਣੇ ਮੰਤਰੀ ਅਹੁਦੇ ਬਾਰੇ ਰਵਨੀਤ ਬਿੱਟੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਖੁਦ
ਬੇਨਤੀ ਕੀਤੀ ਹੈ ਕਿ ਜੇ ਉਹ ਮੰਤਰੀ ਬਣੇ ਰਹੇ ਤਾਂ ਪੰਜਾਬ ਨੂੰ ਲਗਾਤਾਰ ਸਮਾਂ ਨਹੀਂ ਦੇ ਸਕਣਗੇ
ਕਿਉਂਕਿ ਕੇਂਦਰੀ ਮੰਤਰੀ ਅਹੁਦਾ ਦੇਸ਼ ਵਿਆਪੀ ਹੁੰਦਾ ਹੈ ਅਤੇ ਇਸ ਵਿਚ ਫਾਈਲਾਂ ਅਤੇ ਕੰਮਾਂ ਦਾ
ਬਹੁਤ ਭਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਇਸ ਬਾਰੇ ਅੰਤਿਮ ਫੈਸਲਾ ਲਵੇਗੀ। ਉਨ੍ਹਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੀਐੱਮ ਮੀਟਿੰਗਾਂ ਵਿਚ 24 ਘੰਟਿਆਂ
ਵਿਚ ਫਾਈਲ ਰੁਕਣ ਨਹੀਂ ਦਿੰਦੇ ਅਤੇ ਕੰਮ ਰੁਕਣ ਤੇ ਫੈਸਲੇ ਲੈ ਲੈਂਦੇ ਹਨ। ਇਸ ਮੁੱਦੇ ‘ਤੇ
ਵਿਚਾਰ-ਵਟਾਂਦਰੇ ਅਜੇ ਚੱਲ ਰਹੇ ਹਨ ਅਤੇ ਅੰਤਿਮ ਫੈਸਲਾ ਅਜੇ ਨਹੀਂ ਹੋਇਆ।
Ravneet bittu appears
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories