ਸਪੀਡ ਪੋਸਟ ਰਾਹੀਂ ਪਹੁੰਚਾਏ ਜਾਣਗੇ ਬਿਜਲੀ ਦੇ ਬਿੱਲ! ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਦਾ ਵੱਡਾ ਫੈਸਲਾ    NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'    ਜੇਕਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨਹੀਂ ਦੇਖੀ ਤਾਂ ਤੁਸੀਂ ਵੱਡੇ ਝੂਠ ਦਾ ਸ਼ਿਕਾਰ ਹੋ ਸਕਦੇ ਹੋ- ਮਨੀਸ਼ ਸਿਸੋਦੀਆ    ਗਿਆਨੀ ਗੜਗੱਜ ਦੇ ਆਦੇਸ਼: ਸਿੱਖ MLA ਤੇ ਮੰਤਰੀ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਤਲਬ    NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ    ਲੁਧਿਆਣਾ ‘ਚ ਪੁਲਿਸ ਕਸਟਡੀ ‘ਚੋਂ ਮੁਲਜ਼ਮ ਫ਼ਰਾਰ, ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ    ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ   
NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ
June 25, 2026
Floods-included-as-case-study-in

NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ

ਪੰਜਾਬ ਵਿੱਚ 2025 ਦੌਰਾਨ ਆਏ ਵਿਨਾਸ਼ਕਾਰੀ ਹੜ੍ਹਾਂ ਨੂੰ ਹੁਣ 9ਵੀਂ ਜਮਾਤ ਦੀ ਨਵੀਂ NCERT ਸਮਾਜਿਕ ਵਿਗਿਆਨ ਪਾਠ ਪੁਸਤਕ ਵਿੱਚ ਕੇਸ ਸਟੱਡੀ ਵਜੋਂ ਸ਼ਾਮਲ ਕੀਤਾ ਗਿਆ ਹੈ। ਨਵੀਂ ਕਿਤਾਬ Understanding Society: India and Beyond – Grade 9 Part-1 ਵਿੱਚ ਪੰਜਾਬ ਦੇ ਹੜ੍ਹਾਂ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ। ਇਸ ਨੂੰ ਪਾਠ ਕ੍ਰਮ ‘ਚ ਸ਼ਾਮਲ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲ-ਜੀਵਨ ਦੀਆਂ ਉਦਾਹਰਣਾਂ ਰਾਹੀਂ ਕੁਦਰਤੀ ਆਫ਼ਤਾਂ ਅਤੇ ਆਫ਼ਤ ਪ੍ਰਬੰਧਨ ਦੇ ਪ੍ਰਭਾਵ ਨੂੰ ਸਮਝਣ ਵਿੱਚ ਮਦਦ ਕਰਨਾ ਹੈ।
ਪਾਠ ਪੁਸਤਕ ‘ਚ ਆਫ਼ਤਾਂ ‘ਤੇ ਇੱਕ ਵਿਸ਼ੇਸ਼ ਭਾਗ ਵਰਕਸ਼ੀਟ ਅਧਾਰਤ ਮਾਡਲ ਵਜੋਂ ਬਣਾਇਆ ਗਿਆ ਹੈ। ਪਾਠ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ 2025 ਦੇ ਮਾਨਸੂਨ ਦੌਰਾਨ ਭਾਰੀ ਮੀਂਹ ਅਤੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਉਫਾਨ ਕਾਰਨ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਸਨ। ਇਸ ਕਾਰਨ ਪਿੰਡਾਂ, ਖੇਤੀਬਾੜੀ ਜ਼ਮੀਨਾਂ, ਰਿਹਾਇਸ਼ੀ ਖੇਤਰਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਪਾਠ-ਪੁਸਤਕ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਹੜ੍ਹਾਂ ਕਾਰਨ ਜਾਨੀ ਨੁਕਸਾਨ ਹੋਇਆ, ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲੈਣੀ ਪਈ ਅਤੇ ਖੇਤੀਬਾੜੀ ਦਾ ਵੱਡਾ ਨੁਕਸਾਨ ਹੋਇਆ। ਖਾਸ ਤੌਰ ‘ਤੇ ਝੋਨੇ ਦੀ ਫਸਲ, ਪਸ਼ੂਆਂ ਦਾ ਹਰ ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਦਕਿ ਪਸ਼ੂ ਪਾਲਣ (ਡੇਅਰੀ ਫਾਰਮਾਂ) ਅਤੇ ਪੋਲਟਰੀ ਸੈਕਟਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਇਸ ਤ੍ਰਾਸਦੀ ‘ਚ ਗਾਵਾਂ, ਮੱਝਾਂ ਅਤੇ ਮੁਰਗੀਆਂ ਸਮੇਤ ਬਹੁਤ ਸਾਰੇ ਜਾਨਵਰ ਜਾਂ ਤਾਂ ਮਰ ਗਏ ਜਾਂ ਬਿਮਾਰ ਹੋ ਗਏ। ਪਾਠ ਪੁਸਤਕ ਵਿੱਚ ਸੜਕਾਂ, ਪੁਲਾਂ, ਸਰਹੱਦੀ ਵਾੜਾਂ ਅਤੇ ਹੋਰ ਜਨਤਕ ਢਾਂਚਿਆਂ ਨੂੰ ਹੋਏ ਨੁਕਸਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਫ਼ਤਾਂ ਬਾਰੇ ਆਪਣੇ ਤਜਰਬਿਆਂ ਅਤੇ ਖੋਜ ਦੇ ਆਧਾਰ ‘ਤੇ ਜਾਣਕਾਰੀ ਇਕੱਠੀ ਕਰਨ ਲਈ ਵਰਕਸ਼ੀਟ-ਅਧਾਰਿਤ ਗਤੀਵਿਧੀਆਂ ਵੀ ਦਿੱਤੀਆਂ ਗਈਆਂ ਹਨ। NCERT ਨੇ ਇਸ ਨਵੀਂ ਕਿਤਾਬ ਰਾਹੀਂ ਅਨੁਭਵੀ ਸਿੱਖਿਆ (Experiential Learning) ਅਤੇ ਬਹੁ-ਭਾਸ਼ਾਈ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਹੈ। ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਨਾਲ ਸਬੰਧਤ ਪੋਸਟਰਾਂ ਦਾ ਆਪਣੀ ਮਾਤ ਭਾਸ਼ਾ ਵਿੱਚ ਅਨੁਵਾਦ ਕਰਨ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤਰ੍ਹਾਂ ਪੰਜਾਬ ਦੇ 2025 ਹੜ੍ਹ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਲਈ ਆਫ਼ਤ ਪ੍ਰਬੰਧਨ ਅਤੇ ਸਮਾਜਿਕ ਪ੍ਰਭਾਵਾਂ ਨੂੰ ਸਮਝਣ ਦਾ ਇੱਕ ਮਹੱਤਵਪੂਰਨ ਅਧਿਐਨ ਵਿਸ਼ਾ ਵੀ ਬਣ ਗਏ ਹਨ।

Floods included as case study in ncert clas


Recommended Posts