ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦਿਨਾਂ ਮਗਰੋਂ ਇੰਝ ਖੁੱਲ੍ਹਿਆ ਰਾਜ਼

ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦ


ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦਿਨਾਂ ਮਗਰੋਂ ਇੰਝ ਖੁੱਲ੍ਹਿਆ ਰਾਜ਼



ਆਗਰਾ ਦੇ ਸਿਕੰਦਰਾ ਦੇ ਦਹਤੋਰਾ ਵਿੱਚ ਇੱਕ ਔਰਤ ਨੇ ਸ਼ਰਾਬ ਪਾ ਕੇ ਝਗੜਾ ਕਰਨ ਤੋਂ ਤੰਗ ਆ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ, ਇਸ ਤੋਂ ਬਾਅਦ ਉਸ ਨੇ ਬਾਥਰੂਮ ਵਿਚ ਮ੍ਰਿਤਕ ਦੇਹ ਨੂੰ ਦਫਨਾ ਦਿੱਤਾ ਤੇ ਫਿਰ ਮਿਸਤਰੀ ਨੂੰ ਬੁਲਾ ਕੇ ਉੱਤੇ ਟਾਈਲਾਂ ਲੁਆ ਕੇ ਫਰਸ਼ ਪੁਆ ਲਿਆ।
ਪੁਲਿਸ ਮੁਤਾਬਕ ਦੋਸ਼ੀ ਔਰਤ ਰੂਬੀ ਨੇ ਆਪਣੇ 44 ਸਾਲਾਂ ਪਤੀ ਦਾ ਕਤਲ 20 ਤੋਂ ਵੱਧ ਨੀਂਦ ਦੀਆਂ ਗੋਲੀਆਂ ਖੀਰ ਵਿੱਚ ਮਿਲਾ ਕੇ ਕੀਤਾ। ਕਤਲ ਤੋਂ 45 ਦਿਨਾਂ ਬਾਅਦ ਬੁੱਧਵਾਰ ਨੂੰ ਜਦੋਂ ਪੁਲਿਸ ਇੱਕ ਪੁਰਾਣੇ ਮਾਮਲੇ ਦੀ ਪੁਸ਼ਟੀ ਕਰਨ ਲਈ ਸੁਰੇਂਦਰ ਦੇ ਘਰ ਪਹੁੰਚੀ ਤਾਂ ਉਸਦੀ ਪਤਨੀ ਰੂਬੀ ਘਬਰਾ ਗਈ। ਸ਼ੁੱਕਰਵਾਰ ਨੂੰ ਉਸਨੇ ਆਪਣੇ ਜੇਠ ਅਨਿਲ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜੇਠ ਵੱਲੋਂ ਇਸ ਦੀ ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ, ਫਰਸ਼ ਪੁੱਟਿਆ ਅਤੇ ਸੁਰੇਂਦਰ ਦਾ ਪਿੰਜਰ ਬਰਾਮਦ ਕੀਤਾ ਅਤੇ ਰੂਬੀ ਨੂੰ ਗ੍ਰਿਫ਼ਤਾਰ ਕਰ ਲਿਆ।
 
ਪੁਲਿਸ ਪੁੱਛਗਿੱਛ ਦੌਰਾਨ ਅਨਿਲ ਨੇ ਖੁਲਾਸਾ ਕੀਤਾ ਕਿ ਉਸਦਾ ਛੋਟਾ ਭਰਾ ਸੁਰੇਂਦਰ ਕੋਈ ਕੰਮ ਨਹੀਂ ਕਰਦਾ ਸੀ। ਸ਼ਰਾਬ ਪੀਣ ਕਾਰਨ ਉਹ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ। 18 ਮਈ ਨੂੰ ਰੂਬੀ ਨੇ ਉਸ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਪੁਲਿਸ ਘਰ ‘ਤੇ ਛਾਪੇਮਾਰੀ ਕਰ ਰਹੀ ਹੈ, ਇਸ ਲਈ ਉਹ ਆਪਣੀ ਮਾਂ ਅਤੇ ਉਸ ਦੀਆਂ ਧੀਆਂ ਨੂੰ ਘਰ ਲੈ ਜਾਵੇ। ਘਰ ਪਹੁੰਚ ਕੇ ਉਹ ਆਪਣੀ ਮਾਂ ਅਤੇ ਭਤੀਜੀਆਂ ਨੂੰ ਘਰ ਲੈ ਆਇਆ। ਅਗਲੇ ਦਿਨ ਰੂਬੀ ਵਾਪਸ ਆਈ ਅਤੇ ਉਸਨੂੰ ਦੱਸਿਆ ਕਿ ਸੁਰੇਂਦਰ ਤਿੰਨ ਹਜ਼ਾਰ ਰੁਪਏ ਲੈ ਕੇ ਚਲਾ ਗਿਆ ਹੈ ਅਤੇ ਆਪਣਾ ਮੋਬਾਈਲ ਫੋਨ ਘਰ ਛੱਡ ਗਿਆ ਹੈ। ਉਸ ਨੂੰ ਉਸਦੇ ਬਿਆਨਾਂ ‘ਤੇ ਸ਼ੱਕ ਹੋਇਆ।
ਇਸ ਤੋਂ ਬਾਅਦ ਰੂਬੀ ਨੇ ਆਪਣੇ ਜੇਠ ਨਾਲ ਮਿਲ ਕੇ 26 ਮਈ ਨੂੰ ਪ੍ਰਾਚੀ ਟਾਵਰ ਪੁਲਿਸ ਸਟੇਸ਼ਨ ਵਿੱਚ ਆਪਣੇ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ। ਪੁਲਿਸ ਉਸ ਨੂੰ ਲੱਭਣ ਲਈ ਰੇਣੂਕਾ ਧਾਮ ਕਾਲੋਨੀ ਵੀ ਪਹੁੰਚੀ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ। ਪੁਲਿਸ ਦੇ ਆਉਣ ‘ਤੇ ਰੂਬੀ ਘਬਰਾ ਗਈ। ਇੱਕ ਹਫ਼ਤਾ ਪਹਿਲਾਂ ਅਨਿਲ ਦੇ ਕਹਿਣ ‘ਤੇ ਉਹ ਘਰ ਵਾਪਸ ਆ ਗਈ ਸੀ।ਸੁਰੇਂਦਰ ਵਿਰੁੱਧ 2017 ਵਿੱਚ ਟਰੱਕ ਚੋਰੀ ਦਾ ਮਾਮਲਾ ਦਰਜ ਹੋਇਆ ਸੀ। ਬੁੱਧਵਾਰ ਨੂੰ ਪੁਲਿਸ ਮਾਮਲੇ ਦੀ ਪੁਸ਼ਟੀ ਕਰਨ ਲਈ ਰੂਬੀ ਦੇ ਘਰ ਪਹੁੰਚੀ। ਸੁਰੇਂਦਰ ਬਾਰੇ ਪੁੱਛੇ ਜਾਣ ‘ਤੇ ਉਸ ਦੀ ਪਤਨੀ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਰੂਬੀ ਦੀਆਂ ਫੋਟੋਆਂ ਖਿੱਚੀਆਂ। ਇਸ ਨਾਲ ਰੂਬੀ ਡਰ ਗਈ। ਉਸ ਨੂੰ ਲੱਗਾ ਕਿ ਕਿਸੇ ਨੇ ਪੁਲਿਸ ਨੂੰ ਖਬਰ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਉਸਨੇ ਆਪਣੇ ਜੇਠ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਸਨੇ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਅਤੇ ਉਸ ਦੀ ਲਾਸ਼ ਨੂੰ ਬਾਥਰੂਮ ਵਿੱਚ ਦੱਬ ਦਿੱਤਾ ਹੈ। ਫਿਰ ਅਨਿਲ ਨੇ ਪੁਲਿਸ ਨੂੰ ਸੂਚਿਤ ਕੀਤਾ।
ਜਦੋਂ ਪੁਲਿਸ ਨੇ ਦੋਸ਼ੀ ਰੂਬੀ ਨੂੰ ਗ੍ਰਿਫ਼ਤਾਰ ਕੀਤਾ, ਤਾਂ ਉਸਨੇ ਵਾਰ-ਵਾਰ ਆਪਣਾ ਬਿਆਨ ਬਦਲਿਆ। ਪਹਿਲਾਂ, ਉਸਨੇ ਕਿਹਾ ਕਿ ਉਸਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ। ਫਿਰ, ਉਸਨੇ ਕਿਹਾ ਕਿ ਉਸਦੇ ਪਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਬਰਾਹਟ ਵਿੱਚ ਉਸਨੇ ਲਾਸ਼ ਨੂੰ ਦਫ਼ਨਾ ਦਿੱਤਾ।
ਉਸ ਨੇ ਦੱਸਿਆ ਕਿ ਬਾਥਰੂਮ ਦਾ ਫਰਸ਼ ਕਮਰੇ ਦੇ ਫਰਸ਼ ਤੋਂ ਦੋ ਤੋਂ ਤਿੰਨ ਫੁੱਟ ਹੇਠਾਂ ਸੀ ਇਸ ਲਈ ਮ੍ਰਿਤਕ ਦੇਹ ਨੂੰ ਉੱਥੇ ਰੱਖ ਦਿੱਤਾ। ਇਸ ਤੋਂ ਬਾਅਦ, ਮਿੱਟੀ ਪਾ ਕੇ ਉਸ ਨੇ ਮਿਸਤਰੀ ਬੁਲਾ ਕੇ ਉਸ ‘ਤੇ ਫਰਸ਼ ਪੁਆ ਦਿੱਤਾ। ਇਸ ਨਾਲ ਕੋਈ ਸ਼ੱਕ ਨਹੀਂ ਹੋਇਆ। ਉਹ ਬਾਥਰੂਮ ਵਿਚ ਨਹਾਉਂਦੀ ਵੀ ਰਹੀ।

husband killed buried in bathroom


Sports/Health/Entertainmant

Advertise Here

Reach thousands of visitors daily. High-visibility premium placement.

Get Started
Latest