ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਸਿਆਟਲ ਦੇ ਸਿੱਖ ਭਾਈਚਾਰੇ ਵੱਲੋਂ 16ਵਾਂ ਬੱਚਿਆਂ ਦਾ ਸਮਰ ਖੇਡ ਕੈਂਪ ਸ਼ੁਰੂ

ਸਿਆਟਲ ਦੇ ਸਿੱਖ ਭਾਈਚਾਰੇ ਵੱਲੋਂ 16ਵਾਂ ਬੱਚਿਆਂ ਦਾ ਸਮਰ ਖੇਡ ਕੈਂਪ ਸ਼ੁ


ਸਿਆਟਲ ਦੇ ਸਿੱਖ ਭਾਈਚਾਰੇ ਵੱਲੋਂ 16ਵਾਂ ਬੱਚਿਆਂ ਦਾ ਸਮਰ ਖੇਡ ਕੈਂਪ ਸ਼ੁਰੂ

 
ਅਰਦਾਸ ਉਪਰੰਤ ਬੱਚਿਆਂ ਨੇ ਪਹਿਲੇ ਦਿਨ ਉਤਸ਼ਾਹ ਨਾਲ ਖੇਡਾਂ ਦੀ ਕੀਤੀ ਸ਼ੁਰੂਆਤ
 
ਕੈਂਟ, ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ): ਸਿਆਟਲ ਦੇ ਸਿੱਖ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 16ਵੇਂ ਬੱਚਿਆਂ ਦੇ ਸਮਰ ਖੇਡ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਵਿਲਸਨ ਪਲੇ ਫੀਲਡਜ਼, ਕੈਂਟ ਵਿਖੇ ਕੀਤੀ ਗਈ। ਕੈਂਪ ਦਾ ਆਰੰਭ ਸ੍ਰੀ ਵਾਹਿਗੁਰੂ ਜੀ ਦੀ ਬਖ਼ਸ਼ਿਸ਼ ਦੀ ਅਰਦਾਸ ਨਾਲ ਹੋਇਆ, ਜਿਸ ਉਪਰੰਤ ਬੱਚਿਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਪਹਿਲੇ ਦਿਨ ਦੀਆਂ ਖੇਡ ਗਤੀਵਿਧੀਆਂ ਵਿੱਚ ਭਾਗ ਲਿਆ।
 
ਕੈਂਪ ਵਿੱਚ 6 ਤੋਂ 17 ਸਾਲ ਦੀ ਉਮਰ ਦੇ ਵੱਡੀ ਗਿਣਤੀ ਬੱਚਿਆਂ ਨੇ ਹਿੱਸਾ ਲਿਆ। ਪਹਿਲੇ ਦਿਨ ਬੱਚਿਆਂ ਨੂੰ ਵੱਖ-ਵੱਖ ਖੇਡਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅਨੁਭਵੀ ਕੋਚਾਂ ਵੱਲੋਂ ਸਿਖਲਾਈ ਦੀ ਸ਼ੁਰੂਆਤ ਕਰਵਾਈ ਗਈ। ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਬੱਚਿਆਂ ਦਾ ਹੌਸਲਾ ਵਧਾਇਆ।
 
ਇਸ ਮੌਕੇ ਆਯੋਜਕਾਂ ਨੇ ਕਿਹਾ ਕਿ ਸਮਰ ਖੇਡ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿਹਤਮੰਦ ਜੀਵਨ-ਸ਼ੈਲੀ, ਅਨੁਸ਼ਾਸਨ, ਟੀਮ ਭਾਵਨਾ ਅਤੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹਨ।
 
ਕੈਂਪ ਦੌਰਾਨ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਵੱਖ-ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਵੇਗੀ, ਜਦਕਿ ਸਮਾਪਤੀ ਸਮਾਰੋਹ 23 ਅਗਸਤ ਨੂੰ ਕਰਵਾਇਆ ਜਾਵੇਗਾ। ਕੈਪ ਦੇ ਮੁੱਖ ਪ੍ਰਬੰਧਕ ਸਰਦਾਰ ਗੁਰਦੀਪ ਸਿੰਘ ਸਿੱਧੂ  ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ  ਖੇਡ ਕੈਪ  ਨਾਲ ਜੁੜਨ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਅਤੇ ਜੀ ਆਇਆ ਕਹਾ / ਇਸ ਮੌਕੇ ਸਿਆਟਲ ਦੀਆ ਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਸ: ਹਰਦੀਪ ਸਿੰਘ ਗਿੱਲ ,ਮਨਮੋਹਨ ਸਿੰਘ ਧਾਲੀਵਾਲ ,ਹਰਦੇਵ ਸਿੰਘ ਜੱਜ ,ਗੁਰਿੰਦਰ ਸਿੰਘ ਗਰੇਵਾਲ ,ਸਰਬਜੀਤ ਸਿੰਘ ਝੱਲੀ ,ਜੁਗਰਾਜ ਸਿੰਘ ਬਰਾੜ ,ਕੇਂਟ ਸਿਟੀ ਪ੍ਰਧਾਨ ਸਤਵਿੰਦਰ ਕੌਰ ,ਅਮਰਜੀਤ ਸਿੰਘ ,ਕੋਸਲਰ ਸਰਨ ਕੌਰ ,ਹੀਰਾ ਸਿੰਘ , ਧਰਮ ਸਿੰਘ ਖਿੰਡਾ , ਬਲਬੀਰ ਸਿੰਘ , ਰਾਜਦੀਪ ਸਿੰਘ ਸਾਹੀ ,ਪ੍ਰਿਤਪਾਲ ਸਿੰਘ ਟਿਵਾਣਾ (ਪ੍ਰਧਾਨ ਲਿਖਾਰੀ ਸਭਾ )ਕੁਲਵੰਤ ਸ਼ਾਹ ,ਬਲਿਹਾਰ ਲੇਹਲ ,ਸੁਖਪ੍ਰੀਤ ਸਿੰਘ ਮੱਲੀ ,ਹਰਦੀਪ ਸਿੰਘ ਸਿੱਧੂ , ਜਸਕਰਨ ਸਿੰਘ ਸਰਾਓ , ਸਕੱਤਰ ਸਿੰਘ ਸੰਧੂ , ਮਨਦੀਪ ਸੰਘਾ , ਗੁਰਬਿੰਦਰ ਧਾਲੀਵਾਲ ,ਹਾਰਜੀ ਪਾਲ ਸਿੰਘ , ਜਗਦੇਵ ਸੰਧੂ , ਹਰਪ੍ਰੀਤ ਪਰਮਾਰ ,ਵਿਕਰਮ  ਵਿਰਕ ,
ਮਨਿੰਦਰਵੀਰ ਸਿੰਘ ਰਣਦੇਵ ,ਅਮਰਵੀਰ ਸਿੰਘ ਰਣਦੇਵ ,ਪੌਲ ਮੁਲਤਾਨੀ ,ਦਰਸ਼ਨ ਸਿੰਘ ਬੜਾ ਪਿੰਡ ,ਭਿੰਦਾ ਹੁੰਦਲ ,ਸ਼ਸ਼ੀ ਪ੍ਰਸ਼ਾਂਤ , ਰਵਿੰਦਰ ਸਿੰਘ ਤੇ ਹੋਰ ਮਜੂਦ ਸਨ /

Children Began The First Day Of Sports


Sports/Health/Entertainmant

Advertise Here

Reach thousands of visitors daily. High-visibility premium placement.

Get Started
Latest