ਪੰਜਾਬ ਕਾਂਗਰਸ 'ਚ 'ਆਲ ਇਜ਼ ਵੈੱਲ', ਰਾਣਾ ਗੁਰਜੀਤ ਨੇ ਅਫ਼ਵਾਹਾਂ 'ਤੇ ਲਗਾਇਆ ਵਿਰਾਮ    'ਸ਼ਾਮ 5 ਵਜੇ ਪੰਜਾਬ 'ਚ ਛਾ ਜਾਂਦਾ ਸੀ ਸਨਾਟਾ'— ਬਿੱਟੂ ਨੇ ਯਾਦ ਕਰਵਾਇਆ ਖ਼ੌਫ਼ਨਾਕ ਦੌਰ    'ਸ਼ਾਮ 5 ਵਜੇ ਪੰਜਾਬ 'ਚ ਛਾ ਜਾਂਦਾ ਸੀ ਸਨਾਟਾ'— ਬਿੱਟੂ ਨੇ ਯਾਦ ਕਰਵਾਇਆ ਖ਼ੌਫ਼ਨਾਕ ਦੌਰ    ਗਿਆਨੀ ਹਰਪ੍ਰੀਤ ਸਿੰਘ ਨੇ ਮੰਗਿਆ 'ਟਰੁੱਥ ਕਮਿਸ਼ਨ'    ਹਾਈਕੋਰਟ ਪਹੁੰਚਿਆ 'ਸਤਲੁਜ' ਫ਼ਿਲਮ ਵਿਵਾਦ,ਫਿਲਮ ਨੂੰ ਬੈਨ ਕਰਨ 'ਤੇ ਪਾਈ ਗਈ ਪਟੀਸ਼ਨ     ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ    “42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ    ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ    ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ    ਰਾਜਾ ਵੜਿੰਗ ਨੇ ਕਾਂਗਰਸ ਨੂੰ ਧੜਿਆਂ 'ਚ ਵੰਡਿਆ, ਚੰਨੀ 'ਤੇ ਵੀ ਬਿੱਟੂ ਦਾ ਵੱਡਾ ਹਮਲਾ   
ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ
July 9, 2026
Channi-Fashion-Meeting

ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ

ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ

ਪੰਜਾਬ ਕਾਂਗਰਸ ਵਿਚਾਲੇ ਕਾਟੋ-ਕਲੇਸ਼ ਵਧਦਾ ਨਜ਼ਰ ਆ ਰਿਹਾ ਹੈ। ਇਸੇ ਚੱਲ ਰਹੀ ਖਿਚੋਤਾਣ ਦੇ ਚੱਲਦਿਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਨੇ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਹੈ ਤੇ ਨਾਲ ਹੀ ਆਗੂਆਂ ਵੱਲੋਂ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅੱਗੇ ਆਪਣੇ ਸਿਆਸੀ ਮੁੱਦੇ ਅਤੇ ਮੰਗਾਂ ਰੱਖਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਚੰਨੀ ਧੜਾ 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਆਪਣਾ ਪੱਖ ਸਕਦਾ ਹੈ। 
ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿੱਚ ਹੋਏ ਬਦਲਾਅ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਕਾਰਨ ਚੰਨੀ ਧੜਾ ਨਾਰਾਜ਼ ਚੱਲ ਰਿਹਾ ਹੈ। ਚੰਨੀ ਖੁਦ ਸੂਬਾ ਪ੍ਰਧਾਨ ਜਾਂ ਮੁੱਖ ਮੰਤਰੀ ਚਿਹਰਾ ਬਣਨ ਦੀ ਉਮੀਦ ਕਰ ਰਹੇ ਸਨ। ਆਪਣੀ ਇਸ ਨਾਰਾਜ਼ਗੀ ਨੂੰ ਜ਼ਾਹਰ ਕਰਨ ਲਈ, ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਭੁਪੇਸ਼ ਬਘੇਲ ਦੀਆਂ ਮੀਟਿੰਗਾਂ ਤੋਂ ਦੂਰੀ ਵੀ ਬਣਾਈ ਰੱਖੀ ਸੀ।
ਦੂਜੇ ਪਾਸੇ ਇਨ੍ਹਾਂ ਸਭ ਦੇ ਵਿਚਾਲੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਸਪੱਸ਼ਟ ਕੀਤਾ ਹੈ ਕਿ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਹਾਈਕਮਾਨ ਵੱਲੋਂ ਇਹ ਫੈਸਲਾ ਅੰਤਿਮ ਦੱਸਿਆ ਗਿਆ ਹੈ, ਪਰ ਇਸਦੇ ਬਾਵਜੂਦ ਚੰਨੀ ਧੜਾ ਲਗਾਤਾਰ ਪਾਰਟੀ ਦੇ ਅੰਦਰ ਆਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
 

Channi Fashion Meeting


Recommended Posts