ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਈ ਗਈ ਟੈਂਟ ਸਿਟੀ ਨੂੰ ਲੱਗੀ ਅੱਗ
July 13, 2026 / main news
ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਈ ਗਈ ਟੈਂਟ ਸਿਟੀ ਨੂੰ ਲੱਗੀ ਅੱਗ
ਸ੍ਰੀ ਅਨੰਦਪੁਰ ਸਾਹਿਬ ਦੀ ਅਗੰਮਪੁਰ ਸਥਿਤ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਈ ਗਈ
ਟੈਂਟ ਸਿਟੀ ਨੂੰ ਅਚਾਨਕ ਅੱਗ ਲੱਗ ਗਈ। ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਕੋਈ
ਜਾਨੀ ਨੁਕਸਾਨ ਨਹੀਂ ਹੋਇਆ ਹੈ, ਅੱਗ ਲੱਗਦੇ ਸਾਰ ਹੀ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ। ਮੌਕੇ ਤੇ ਪਹੁੰਚੀ
ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ
ਤਹਿਤ ਸ਼ਰਧਾਲੂ ਇਸ ਟੈਂਟ ਸਿਟੀ ਵਿੱਚ ਰੁਕਦੇ ਸਨ।
Anandpur sahib tent city