ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ    ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ!    ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ    ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ    ATM 'ਤੇ ਹੋਈ ਵੱਡੀ ਠੱਗੀ, 1000 ਰੁਪਏ ਕੱਢਦੇ ਹੀ ਖਾਤੇ 'ਚੋਂ 41 ਹਜ਼ਾਰ ਗਾਇਬ    ਅੱਜ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ, ਜਥੇਦਾਰ ਗੜਗੱਜ ਨੇ ਪੀਤੜ ਪਰਿਵਾਰਾਂ ਦੇ ਇਨਸਾਫ਼ ਲਈ ਦਿੱਤਾ ਸੱਦਾ    ਰਾਜ਼ੀਨਾਮੇ ਤੋਂ ਬਾਅਦ ਵੀ ਨਾ ਮੁੱਕੀ ਰੰਜਿਸ਼, ਸਾਂਢੂ ਦਾ ਕਤਲ; ਪੁਲਿਸ ਨੇ 7 ਨੂੰ ਕੀਤਾ ਨਾਮਜ਼ਦ    'ਸਤਲੁਜ' ਫਿਲਮ 'ਤੇ ਛਿੜੇ ਵਿਵਾਦ ਵਿਚਾਲੇ ਕੈਪਟਨ ਦੀ ਐਂਟਰੀ, ਬੋਲੇ- ਬਿੱਟੂ ਦਾ ਇਤਰਾਜ਼ ਜਾਇਜ਼ ਨਹੀਂ    ਚੰਨੀ ਨੂੰ CM ਚਿਹਰਾ ਬਣਾਉਣ ਦੀ ਮੰਗ ਰੱਦ, ਬਘੇਲ ਨੇ ਕੀਤਾ ਸਪੱਸ਼ਟ ਐਲਾਨ    ਸਕੂਲ ਫੀਸ ਰੈਗੂਲੇਸ਼ਨ ਆਰਡੀਨੈਂਸ ਨੂੰ ਰਾਜਪਾਲ ਵੱਲੋਂ ਮਿਲੀ ਮਨਜ਼ੂਰੀ ; ਮੁੱਖ ਮੰਤਰੀ ਨੇ ਕੀਤਾ ਧੰਨਵਾਦ   
ਅਮਰੀਕਾ ਦੀ ਵੱਡੀ ਕਾਨੂੰਨੀ ਕਾਰਵਾਈ, 37 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ; ਬਿਸ਼ਨੋਈ ਤੇ ਨਾਗਰਾ ਦੀ ਹਵਾਲਗੀ ਦੀ ਮੰਗ
July 13, 2026
America-seek-extraditio

ਅਮਰੀਕਾ ਦੀ ਵੱਡੀ ਕਾਨੂੰਨੀ ਕਾਰਵਾਈ, 37 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ; ਬਿਸ਼ਨੋਈ ਤੇ ਨਾਗਰਾ ਦੀ ਹਵਾਲਗੀ ਦੀ ਮੰਗ

ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਬਿਸ਼ਨੋਈ ਤੇ ਨਾਗਰਾ ਦੀ ਹਵਾਲਗੀ ਦੀ ਮੰਗ ਕਰੇਗਾ ਤੇ ਅਮਰੀਕਾ ਨਿਆਂ ਵਿਭਾਗ ਬਿਸ਼ਨੋਈ ਦੀ ਹਵਾਲਗੀ ਮੰਗਣ ਦੀ ਤਿਆਰੀ ‘ਚ ਹੈ।
ਦੱਸ ਦੇਈਏ ਕਿ ਗੈਂਗਸਟਰ ਬਿਸ਼ਨੋਈ ਇਸ ਸਮੇਂ ਅਹਿਦਾਬਾਦ ਦੀ ਜੇਲ੍ਹ ਵਿਚ ਬੰਦ ਹੈ। ਆਪ੍ਰੇਸ਼ਨ ਹਾਰਡ ਬਾਲ ਤਹਿਤ ਇਹ ਵੱਡਾ ਆਪ੍ਰੇਸ਼ਨ ਹੋਵੇਗਾ ਤੇ ਅਮਰੀਕਾ ਹਵਾਲਗੀ ਦੀ ਮੰਗ ਕਰੇਗਾ। ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਭਾਰਤ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰੇਗਾ। ਇਹ ਕਦਮ ਅਮਰੀਕਾ ਵੱਲੋਂ ਚਲਾਏ ਗਏ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਲਾਰੈਂਸ ਬਿਸ਼ਨੋਈ ਤੇ ਸਾਥੀ ਗੋਲਡੀ ਬਰਾੜ ਸਣੇ 37 ਸਾਥੀਆਂ ਵੱਲੋਂ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਚਲਾਉਣ, ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਫਿਰੌਤੀਆਂ ਮੰਗਣ ਤੇ ਕੈਨੇਡਾ ਵਿਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿਸ਼ ਰਚਣ ਹੇਠ ਗੰਭੀਰ ਹੇਠ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਹੁਣ ਲਗਾਤਾਰ ਅਮਰੀਕਾ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਟਾਂਡਾ ਪੁਲਿਸ ਸਟੇਸ਼ਨ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਵਿਚ ਲਗਭਗ 3.5 ਕਰੋੜ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਆਪਣੀ ਕੁਰਸੀ ਗੁਆਉਣੀ ਪਈ ਸੀ। ਹੁਸ਼ਿਆਰਪੁਰ ਦੇ SSP ਸੰਦੀਪ ਮਲਿਕ ਨੂੰ ਲਾਈਨ ਹਾਜ਼ਰ ਕੀਤੀ ਸੀ। ਦੋਸ਼ ਪੱਤਰ ਵਿਚ ਨਾਜ਼ਮਦ 36 ਵਿਅਕਤੀਆਂ ਵਿਚੋਂ 25 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਿਰਫ ਇਕ ਦਿਨ ਪਹਿਲਾਂ ਹੀ ਗੁਰਿੰਦਰਦੇਵ ਨੂੰ ਫਰਾਂਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਦਾ ਮੈਂਬਰ ਸੀ ਤੇ ਇਹ ਦੋਸ਼ ਹੈ ਕਿ ਉਸ ਨੇ ਕੈਨੇਡਾ ਵਿਚ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਈ ਫਾਇਰਿੰਗ ਦੀ ਘਟਨਾ ਵਿਚ ਸ਼ਾਮਲ ਸੀ। ਅਮਰੀਕੀ ਅਟਾਰਨੀ ਦਫਤਰ ਦੇ ਪਬਲਿਕ ਅਫੇਅਰ ਅਫਸਰ ਨੇ ਈ-ਮੇਲ ਰਾਹੀਂ ਪੁਸ਼ਟੀ ਕੀਤੀ ਹੈ ਕਿ ਲਾਰੈਂਸ ਦੀ ਹਵਾਲਗੀ ਲਈ ਅਮਰੀਕਾ ਅਪੀਲ ਕਰੇਗਾ।

America seek extraditio

Recommended Posts