ਕੈਨੇਡਾ ‘ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਹਾਦਸੇ ‘ਚ ਲੁਧਿਆਣਾ ਦੇ ਮੇਜਰ ਸਿੰਘ ਦੀ ਮੌਤ, ਪਤਨੀ ਦੀ ਕੀਤੀ ਜਾ ਰਹੀ ਭਾਲ
July 16, 2026
ਕੈਨੇਡਾ ‘ਚ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਹਾਦਸੇ ‘ਚ ਲੁਧਿਆਣਾ ਦੇ ਮੇਜਰ ਸਿੰਘ ਦੀ ਮੌਤ, ਪਤਨੀ ਦੀ ਕੀਤੀ ਜਾ ਰਹੀ ਭਾਲ
ਕੈਨੇਡਾ ਦੇ ਐਡਮਿੰਟਨ ਵਿੱਚ ਤਿੰਨ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਰਕੇ ਜਗਰਾਓਂ
ਦੇ ਪਿੰਡ ਆਲੀਵਾਲ ਦੇ ਰਹਿਣ ਵਾਲੇ 82 ਸਾਲ ਦੇ ਮੇਜਰ ਸਿੰਘ ਦੀ ਹੋਈ ਮੌਤ ਤੇ ਓਨਾਂ ਦੀ 80 ਸਾਲ ਦੀ
ਪਤਨੀ ਸੁਰਿੰਦਰ ਕੌਰ ਅੱਗ ਵਿਚ ਕੁਝ ਨਹੀਂ ਪਤਾ ਚਲਿਆ।ਜਿਸ ਕਰਕੇ ਉਨ੍ਹਾਂ ਦੀ ਵੀ ਮੌਤ ਹੀ ਹੋਈ
ਮੰਨੀ ਜਾ ਰਹੀ ਹੈ।ਪਿੰਡ ਆਲੋਵਾਲ ਵਿੱਚ ਉਨ੍ਹਾਂ ਦੇ ਘਰ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ
ਜਾ ਰਹੀ ਹੈ।
ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਰਿਹਾਇਸ਼ੀ ਇਮਾਰਤ ਦੇ ਨੇੜੇ ਖੜ੍ਹੀ ਇੱਕ ਕਾਰ
ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗੀ, ਜਿਸ ਨੇ ਕੁਝ ਹੀ ਪਲਾਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਪੂਰੀ ਇਮਾਰਤ ਨੂੰ ਆਪਣੀ
ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਅਤੇ ਧੂੰਏਂ ਤੋਂ ਬਚਣ ਲਈ ਮੇਜਰ ਸਿੰਘ ਨੇ ਇਮਾਰਤ ਦੀ
ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹੇਠਾਂ
ਡਿੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਜੇ ਪਾਸੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ
ਮਿਲਿਆ। ਬਚਾਅ ਟੀਮਾਂ ਵੱਲੋਂ ਇਮਾਰਤ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਥਾਨਕ
ਪ੍ਰਸ਼ਾਸਨ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੂਰੇ ਮਾਮਲੇ ਦੀ
ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਮੇਜਰ ਸਿੰਘ ਦੇ ਭਤੀਜੇ ਜਗਪਾਲ ਸਿੰਘ ਅਤੇ ਰਿਸ਼ਤੇਦਾਰ
ਨਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਅੱਜ ਸਵੇਰੇ ਮਿਲੀ। ਖ਼ਬਰ
ਸੁਣਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਕਿਹਾ ਕਿ ਪਰਿਵਾਰ ਕੈਨੇਡਾ ਵਿੱਚ
ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਸੁਰਿੰਦਰ
ਕੌਰ ਦੀ ਸੁਰੱਖਿਅਤ ਭਾਲ ਲਈ ਅਰਦਾਸ ਕਰ ਰਿਹਾ ਹੈ।
Husband Wife Death In Canada
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories