ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ

ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ


ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ



ਫਰੀਦਕੋਟ ਵਿੱਚ ਇੱਕ 20 ਸਾਲਾ ਕੁੜੀ ਨੂੰ ਲਵ ਮੈਰਿਜ ਕਰਾਉਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਕੁੜੀ ਨੇ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਨਾਲ ਵਿਆਹ ਕੀਤਾ ਸੀ। ਕੁੜੀ ਦੇ ਪਰਿਵਾਰ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਅਤੇ ਫਿਰ ਉਸ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਸੁੱਟ ਦਿੱਤੀ। ਮੰਗਲਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਕੰਡਿਆਲੀ ਤਾਰ ਦੇ ਕੰਢੇ ਪਈ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਮਹਿਕਪ੍ਰੀਤ ਕੌਰ ਨੇ 4 ਮਈ ਨੂੰ ਆਪਣੇ ਪਰਿਵਾਰ ਖਿਲਾਫ ਜਗਦੀਪ ਸਿੰਘ ਨਾਲ ਲਵ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਦੋਵੇਂ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿਚ ਰਹਿ ਰਹੇ ਸਨ। ਸੋਮਵਾਰ ਸ਼ਾਮੀਂ ਦੋਵੇਂ ਮੋਟਰਸਾਈਕਲ ‘ਤੇ ਕੋਟਕਪੂਰਾ ਆ ਰਹੇ ਸਨ। ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਰਾਹ ਵਿਚ ਘੇਰ ਲਿਆ ਤੇ ਕੁੜੀ ਨੂੰ ਜਾਨੋਂ ਮਾਰ ਦਿੱਤਾ, ਹਾਲਾਂਕਿ ਜਗਦੀਪ ਸਿੰਘ ਆਪਣੀ ਜਾਨ ਬਚਾਉਣ ਵਿਚ ਸਫਲ ਰਿਹਾ ਤੇ ਉਥੋਂ ਭੱਜ ਗਿਆ।
 
ਪੁਲਿਸ ਨੇ ਕੁੜੀ ਦੇ ਪਰਿਵਾਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਆਨਰ ਕਿਲਿੰਗ ਦੇ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪੁਲਿਸ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ ਮਹਿਕਪ੍ਰੀਤ ਕੌਰ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ ਸੀ। ਉਸ ਦੀ ਮ੍ਰਿਤਕ ਦੇਹ ਕੋਟਕਪੂਰਾ ਨੇੜੇ ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜਮਾਰਗ ਦੇ ਨਾਲ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਸੀ।
ਡੀਐਸਪੀ (ਦਿਹਾਤੀ) ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਬੁਰਜ ਹਰੀਕਾ ਪਿੰਡ ਦੀ ਰਹਿਣ ਵਾਲੀ 20 ਸਾਲਾ ਮਹਿਕਪ੍ਰੀਤ ਕੌਰ ਨੂੰ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਜਗਦੀਪ ਸਿੰਘ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਆਪਣੇ ਮਾਪਿਆਂ ਦੇ ਵਿਆਹ ਦੇ ਖਿਲਾਫ ਹੋਣ ਦੇ ਬਾਵਜੂਦ 4 ਮਈ ਨੂੰ ਅਦਾਲਤ ਵਿੱਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਮਹਿਕਪ੍ਰੀਤ ਅਤੇ ਜਗਦੀਪ ਨੇ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਵਿੱਚ ਇੱਕ ਘਰ ਕਿਰਾਏ ‘ਤੇ ਲਿਆ। ਹਾਾਲਂਕਿ ਇਨ੍ਹਾਂ ਦੇ ਪਰਿਵਾਰ ਵਾਲੇ ਇਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਬਾਰੇ ਉਨ੍ਹਾਂ ਨੇ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੋਈ ਸੀ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੋਟਕਪੂਰਾ ਦੇ ਡੀਐਸਪੀ ਸੰਜੀਵ ਕੁਮਾਰ, ਡੀਐਸਪੀ (ਦਿਹਾਤੀ) ਅਵਤਾਰ ਸਿੰਘ ਰਾਜਪਾਲ, ਅਤੇ ਸਿਟੀ ਕੋਟਕਪੂਰਾ ਪੁਲਿਸ ਸਟੇਸ਼ਨ ਦੇ ਐਸਐਚਓ ਸੁਖਵਿੰਦਰ ਸਿੰਘ ਤੁਰੰਤ ਸੀਆਈਏ ਸਟਾਫ ਸਮੇਤ ਇੱਕ ਪੁਲਿਸ ਟੀਮ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਿਰਾਂ ਦੀ ਇੱਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Family killed their own daughter


Sports/Health/Entertainmant

Advertise Here

Reach thousands of visitors daily. High-visibility premium placement.

Get Started
Latest