ਓਕਲੈਂਡ ਤੋਂ ਟੈਕਸਸ ਭੇਜਿਆ 11.4 ਮਿਲੀਅਨ ਡਾਲਰ ਦਾ ਐਨਵੀਡੀਆ ਕਾਰਗੋ ਚੋਰੀ ਅਮਰੀਕੀ ਨਿਆਂ ਵਿਭਾਗ ਦੀ ਸਿਵਲ ਰਾਈਟਸ ਮੁਖੀ ਹਰਮੀਤ ਢਿੱਲੋਂ ਵੱਲੋਂ ਅਸਤੀਫ਼ਾ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ 'ਤੇ ਹਮਲਿਆਂ ਦੀ ਨਵੀਂ ਲਹਿਰ ਅਮਰੀਕਾ ਆਉਣ ਵਾਲੇ ਹਵਾਈ ਯਾਤਰੀਆਂ ਲਈ ਸੀ.ਡੀ.ਸੀ. ਦਾ ਨਵਾਂ ਨਿਯਮ ਅਮਰੀਕਾ ‘ਚ ਐੱਚ-2ਏ ਖੇਤੀ ਮਜ਼ਦੂਰਾਂ ਦੀ ਤਨਖ਼ਾਹ ਮੁੜ ਤੈਅ ਕਰਨ ਦਾ ਹੁਕਮ ਕੈਲੀਫੋਰਨੀਆ ਦੇ ਵਿਅਕਤੀ ‘ਤੇ 10 ਲੱਖ ਡਾਲਰ ਤੋਂ ਵੱਧ ਦਾ ਟੰਗਸਟਨ ਚੋਰੀ ਕਰਨ ਦਾ ਦੋਸ਼ ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਹੰਸਰਾਜ ਹੰਸ ਦਾ ਸੈਕਰਾਮੈਂਟੋ ਸ਼ੋਅ ਸੋਲਡ ਆਊਟ ਕਾਰਨੀ ਦੀ ਬੈਂਕਿੰਗ ਜਾਣਕਾਰੀ ਦੇਖਣ ਅਤੇ ਜਾਅਲੀ ਖਾਤੇ ਖੋਲ੍ਹਣ ਵਾਲਾ ਸਾਬਕਾ ਬੈਂਕ ਮੁਲਾਜ਼ਮ ਦੋਸ਼ੀ ਕਰਾਰ ਮੱਧਕਾਲੀ ਚੋਣਾਂ 'ਚ ਟਰੰਪ ਦੀਆਂ ਨੀਤੀਆਂ ਵਿਰੁੱਧ ਉੱਠੀ ਨੀਲੀ ਲਹਿਰ

ਕੇਂਟ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਸਮਾਗਮ 8 ਨਵੰਬਰ ਨੂੰ

ਕੇਂਟ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਦੀਵਾਲੀ ਤੇ ਬੰ


Punjabi Pehchan / Kent ,WA

ਸਿਆਟਲ ਸਿੱਖ ਨੌਜਵਾਨ ਸਭਾ ਵੱਲੋਂ ਸੰਗਤ ਨੂੰ ਸੇਵਾਵਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ

ਕੇਂਟ, ਵਾਸ਼ਿੰਗਟਨ (ਪੰਜਾਬੀ ਪਹਿਚਾਣ ਬਿਊਰੋ): ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕੇਂਟ ਵਿਖੇ ਐਤਵਾਰ, 8 ਨਵੰਬਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਵੇਰੇ ਹਫ਼ਤਾਵਾਰੀ ਸਮਾਗਮ ਹੋਣਗੇ ਅਤੇ ਸ਼ਾਮ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ।
ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਸ੍ਰੀ ਅਖੰਡ ਪਾਠ ਸਾਹਿਬ ਸ਼ੁੱਕਰਵਾਰ, 6 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਆਰੰਭ ਹੋਣਗੇ। ਪਾਠ ਦੇ ਭੋਗ ਐਤਵਾਰ, 8 ਨਵੰਬਰ ਨੂੰ ਬਾਅਦ ਦੁਪਹਿਰ 3:30 ਵਜੇ ਪਾਏ ਜਾਣਗੇ।
ਸਮਾਗਮਾਂ ਦੌਰਾਨ ਸੰਗਤਾਂ ਦੀ ਵੱਡੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਿੰਗ ਦੇ ਪ੍ਰਬੰਧ, ਗੁਰੂ ਕੇ ਲੰਗਰ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਦੀਵੇ ਜਗਾਉਣ ਦੀ ਸੇਵਾ ਲਈ ਵੱਧ ਤੋਂ ਵੱਧ ਸੇਵਾਦਾਰਾਂ ਦੀ ਲੋੜ ਹੈ। ਇਹ ਸੇਵਾਵਾਂ ਦੇਰ ਰਾਤ ਤੱਕ ਜਾਰੀ ਰਹਿਣਗੀਆਂ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਸੇਵਾਵਾਂ ਦੀ ਜ਼ਿੰਮੇਵਾਰੀ ਸਿਆਟਲ ਸਿੱਖ ਨੌਜਵਾਨ ਸਭਾ ਵੱਲੋਂ ਨਿਭਾਈ ਜਾ ਰਹੀ ਹੈ। ਸਭਾ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਆਪਣਾ ਸਮਾਂ ਕੱਢ ਕੇ ਸੇਵਾਵਾਂ ਵਿੱਚ ਹਿੱਸਾ ਪਾਉਣ ਅਤੇ ਸਮਾਗਮਾਂ ਦੇ ਸੁਚੱਜੇ ਪ੍ਰਬੰਧ ਵਿੱਚ ਸਹਿਯੋਗ ਦੇਣ।
ਸਮੂਹ ਸੰਗਤ ਨੂੰ ਪਰਿਵਾਰਾਂ ਸਮੇਤ ਸਮਾਗਮਾਂ ਵਿੱਚ ਹਾਜ਼ਰੀ ਭਰਨ ਅਤੇ ਸੇਵਾ ਵਿੱਚ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਗਈ ਹੈ।


Bandi Chhor Divas 2026 Diwali 2026 Gurdwara Sri Guru Teg Bahadur Sahib Kent Kent Gurdwara Diwali Celebration Kent Washington Bandi Chhor Divas November 8 Seattle Sikh Naujawan Sabha Seattle Sikh Community Sikh Events Washington Akhand Path Sahib Gurdwara


Sports/Health/Entertainmant

Advertise Here

Reach thousands of visitors daily. High-visibility premium placement.

Get Started
Latest