ਸਿਆਟਲ ਸਿਟੀ ਕੌਂਸਲ ਨੇ ਦੀਵਾਲੀ ਮਨਾਈ, ਕੁੱਛ ਦਿਨਾਂ ਪਹਿਲਾਂ ਹੂਏ ਸਮਾਗਮ ’ਚ ਪਾਏ ਵਿਘਨ ਦੀ ਕੀਤੀ ਨਿੰਦਾ
November 12, 2026 / religious
Punjabi Pehchan /
Seattle,WA
ਸਿਆਟਲ, ਵਾਸ਼ਿੰਗਟਨ (ਪੰਜਾਬੀ ਪਹਿਚਾਣ ਬਿਊਰੋ) — ਸਿਆਟਲ ਸਿਟੀ ਕੌਂਸਲ ਨੇ 10 ਨਵੰਬਰ ਨੂੰ ਦੀਵਾਲੀ ਮੌਕੇ ਵਿਸ਼ੇਸ਼ ਐਲਾਨ ਕੀਤਾ ਅਤੇ ਰਸਮੀ ਤੌਰ ’ਤੇ ਦੀਵਾ ਜਗਾਇਆ। ਸਿਆਟਲ ਸਥਿਤ ਭਾਰਤੀ ਕੌਂਸਲੇਟ ਮੁਤਾਬਕ, ਕੌਂਸਲ ਦੀ ਪ੍ਰਧਾਨ ਜੌਇ ਹੋਲਿੰਗਸਵਰਥ ਨੇ ਸਮਾਰੋਹ ਦੀ ਅਗਵਾਈ ਕੀਤੀ। ਕੌਂਸਲੇਟ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਮੇਅਰ ਕੇਟੀ ਵਿਲਸਨ ਦਾ ਵੀ ਧੰਨਵਾਦ ਕੀਤਾ।
ਕੌਂਸਲ ਮੈਂਬਰਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ 7 ਨਵੰਬਰ ਨੂੰ ਸਿਆਟਲ ਸੈਂਟਰ ਆਰਮਰੀ ਵਿੱਚ ਹੋਏ ਦੀਵਾਲੀ ਸਮਾਗਮ ’ਚ ਪਾਏ ਗਏ ਵਿਘਨ ਦੀ ਸਖ਼ਤ ਨਿੰਦਾ ਕੀਤੀ। ਮੈਂਬਰਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕਿਹਾ ਕਿ ਸਿਆਟਲ ਵਿੱਚ ਨਫ਼ਰਤ ਅਤੇ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੈ।
7 ਨਵੰਬਰ ਦਾ ਸਮਾਗਮ ‘ਦੀਵਾਲੀ: ਲਾਈਟਸ ਆਫ਼ ਇੰਡੀਆ’ ਸਿਆਟਲ ਸੈਂਟਰ ਦੀ ਫੈਸਟਾਲ ਲੜੀ ਦਾ ਹਿੱਸਾ ਸੀ। ਸਥਾਨਕ ਮੀਡੀਆ ਮੁਤਾਬਕ, ਕੁਝ ਪ੍ਰਦਰਸ਼ਨਕਾਰੀਆਂ ਨੇ ਹਿੰਦੂ ਅਤੇ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ ਤਖ਼ਤੀਆਂ ਲੈ ਕੇ ਇੱਕ ਨਾਚ ਪੇਸ਼ਕਾਰੀ ਵਿੱਚ ਵਿਘਨ ਪਾਇਆ। ਵਿਘਨ ਤੋਂ ਬਾਅਦ ਸਮਾਗਮ ਜਾਰੀ ਰਿਹਾ।
Seattle Diwali 2026 Seattle Center Armory Diwali Lights Of India Seattle Seattle Diwali Celebration Disruption Seattle City Council Condemns Diwali Disruption Indian American Community In Seattle Seattle Diwali News