ਕੈਲੀਫੋਰਨੀਆ ਦੇ ਕਲੋਵਿਸ ਸ਼ਹਿਰ ਵੱਲੋਂ ‘ਸਿੱਖ ਵਿਰਾਸਤ ਮਹੀਨੇ’ ਦਾ ਐਲਾਨ
November 12, 2026 / religious
ਗੁਰਪ੍ਰੀਤ ਸਿੰਘ ਧੰਜੂ /
Fresno ,CA
ਕਲੋਵਿਸ, ਕੈਲੀਫੋਰਨੀਆ (ਪੰਜਾਬੀ ਪਹਿਚਾਣ ਬਿਊਰੋ) — ਕਲੋਵਿਸ ਸ਼ਹਿਰ ਨੇ ‘ਸਿੱਖ ਵਿਰਾਸਤ ਮਹੀਨੇ’ ਦਾ ਅਧਿਕਾਰਤ ਐਲਾਨ ਕਰਕੇ ਸਿੱਖ ਭਾਈਚਾਰੇ ਅਤੇ ਉਸ ਦੀ ਵਿਰਾਸਤ ਨੂੰ ਸਨਮਾਨ ਦਿੱਤਾ ਹੈ। ਇਸ ਮੌਕੇ ਸਾਂਝੇ ਕੀਤੇ ਗਏ ਧੰਨਵਾਦੀ ਸੁਨੇਹੇ ਵਿੱਚ ਸ਼ਹਿਰੀ ਪ੍ਰਸ਼ਾਸਨ, ਮੇਅਰ ਵੋਂਗ ਮੂਆਨੂਤੂਆ (Vong Mouanoutoua) ਅਤੇ ਸਿਟੀ ਕੌਂਸਲ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਸੁਨੇਹੇ ਵਿੱਚ ਵੱਖ-ਵੱਖ ਸਭਿਆਚਾਰਾਂ ਦੇ ਸਤਿਕਾਰ, ਸਭ ਦੀ ਸ਼ਮੂਲੀਅਤ ਅਤੇ ਭਾਈਚਾਰਿਆਂ ਵਿਚਾਲੇ ਆਪਸੀ ਸਮਝ ਵਧਾਉਣ ਲਈ ਸ਼ਹਿਰ ਦੇ ਸਮਰਥਨ ਦੀ ਸ਼ਲਾਘਾ ਵੀ ਕੀਤੀ ਗਈ।
ਇਸ ਮੌਕੇ ਹਰਜਿੰਦਰ ਸੈਣੀ, ਗੁਰਦੀਪ ਸਿੰਘ ਸ਼ੇਰਗਿੱਲ, ਗਗਨਦੀਪ ਸਿੰਘ, ਪੈਮ ਗਰੇਵਾਲ, ਸੋਨੀਆ ਕੌਰ ਸ਼ੇਰਗਿੱਲ ਤੇ ਸਮੂਹ ਪੰਜਾਬੀ ਭਾਈਚਾਰਾ ਤੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ/
Sikh Heritage Month Proclamation City Of Clovis California Clovis City Council Mayor Vong Mouanoutoua Central California Sikh Community Sikh Women s Organization Of Central California