ਭਾਰਤੀ ਗੈਂਗਸਟਰ ਅੰਮ੍ਰਿਤਪਾਲ ਬਾਠ ਸਰੀ ਪੁਲਿਸ ਵੱਲੋਂ ਗ੍ਰਿਫ਼ਤਾਰ; ਭਾਰਤ ਹਵਾਲੇ ਕਰਨ ਦੀ ਤਿਆਰੀ
October 29, 2026 / canada
Punjabi Pehchan /
ਸਰੀ/ਚੰਡੀਗੜ੍ਹ
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦੇ ਰਹਿਣ ਵਾਲੇ ਸਤਨਾਮ ਸਿੰਘ ਦੇ 33 ਸਾਲਾ ਪੁੱਤਰ ਅੰਮ੍ਰਿਤਪਾਲ ਬਾਠ
ਇਲਾਕੇ ਦੇ ਵਿਧਾਇਕ ਹਰਮੀਤ ਸੰਧੂ ’ਤੇ ਉਸ ਨੂੰ ਗੈਂਗਸਟਰ ਬਣਾਉਣ ਦੇ ਦੋਸ਼ ਲਾਏ ਸਨ
8 ਅਕਤੂਬਰ 2026 ਨੂੰ ਰਾਤ 8:19 ਵਜੇ ਸਰੀ ਪੁਲਿਸ ਸਰਵਿਸ (ਐਸਪੀਐਸ) ਦੇ ਅਧਿਕਾਰੀਆਂ ਨੇ ਸਰੀ ਦੇ ਸੈਂਟਰਲ ਐਵੇਨਿਊ ਤੇ 134 ਸਟਰੀਟ ਲਾਗੇ, ਸਰੀ ਡਾਊਨਟਾਊਨ ਵਿੱਚ, ਇੱਕ ਗੱਡੀ ਨੂੰ ਰੋਕ ਕੇ ਜਾਂਚ ਦੌਰਾਨ 33 ਸਾਲਾ ਭਾਰਤੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨੂੰ ਗ੍ਰਿਫ਼ਤਾਰ ਕੀਤਾ।
ਸਰੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਮੌਕੇ ’ਤੇ ਗੱਡੀ ਵਿੱਚ ਸਵਾਰ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਬਾਠ ਨੂੰ ਸੀਬੀਐਸਏ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇਂ ਉਹ ਸੀਬੀਐਸਏ ਦੀ ਹਿਰਾਸਤ ਵਿੱਚ ਹੈ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦੇ ਰਹਿਣ ਵਾਲੇ ਸਤਨਾਮ ਸਿੰਘ ਦੇ 33 ਸਾਲਾ ਪੁੱਤਰ ਅੰਮ੍ਰਿਤਪਾਲ ਬਾਠ ਉਰਫ਼ ਹਰਪ੍ਰੀਤ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਅਤੇ ਅਸਲਾ ਐਕਟ ਤਹਿਤ ਦਰਜ ਮਾਮਲਿਆਂ ਸਮੇਤ ਲਗਭਗ 20 ਅਪਰਾਧਿਕ ਮਾਮਲੇ ਦਰਜ ਹਨ।
ਅੰਮ੍ਰਿਤਪਾਲ ਸਿੰਘ ਬਾਠ, ਜਿਸ ਨੂੰ ਅੰਮ੍ਰਿਤ ਅਤੇ ਹਰਪ੍ਰੀਤ ਸਿੰਘ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ। ਐਸਐਸਪੀ ਤਰਨ ਤਾਰਨ ਸੁਰੇਂਦਰ ਲਾਂਬਾ ਨੇ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਉਸ ਨੂੰ ਵਾਪਸ ਲਿਆਉਣ ਲਈ ਦਸਤਾਵੇਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
2025 ਦੀਆਂ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਬਾਠ ਦਾ ਨਾਮ ਸਿਆਸੀ ਬਿਆਨਾਂ ਅਤੇ ਪੁਲਿਸ ਮਾਮਲਿਆਂ ਕਾਰਨ ਚਰਚਾ ਵਿੱਚ ਆਇਆ ਸੀ। ਉਦੋਂ ਅੰਮ੍ਰਿਤਪਾਲ ਬਾਠ ਤੇ ਉਸ ਦੀ ਪਤਨੀ ਕੰਚਨਪ੍ਰੀਤ ਦਾ ਇੱਕ ਇੰਟਰਵਿਊ ਵੀ ਚਰਚਾ ਦਾ ਵਿਸ਼ਾ ਬਣਿਆ ਸੀ, ਜਿਸ ਵਿੱਚ ਉਸ ਨੇ ਇਲਾਕੇ ਦੇ ਵਿਧਾਇਕ ਹਰਮੀਤ ਸੰਧੂ ’ਤੇ ਉਸ ਨੂੰ ਗੈਂਗਸਟਰ ਬਣਾਉਣ ਦੇ ਦੋਸ਼ ਲਾਏ ਸਨ।
Indian Gangster Amritpal Bath Arrested By Surrey Police Preparations Underway For His Extradition To India